ਨੀਟ ਯੂਜੀ: ਸੀਬੀਆਈ ਵੱਲੋਂ ਪੰਜਵੀਂ ਸਪਲੀਮੈਂਟਰੀ ਚਾਰਜਸ਼ੀਟ ਦਾਇਰ
06:50 AM Nov 23, 2024 IST
Advertisement
ਨਵੀਂ ਦਿੱਲੀ, 22 ਨਵੰਬਰ
ਸੀਬੀਆਈ ਨੇ ਨੀਟ ਯੂਜੀ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਅੱਜ ਪੰਜ ਮੁਲਜ਼ਮਾਂ ਖ਼ਿਲਾਫ਼ ਪੰਜਵੀਂ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਇਨ੍ਹਾਂ ਪੰਜਾਂ ਵਿੱਚ ਗਰੋਹ ਦਾ ਮੁੱਖ ਮੈਂਬਰ ਅਮਿਤ ਕੁਮਾਰ ਸਿੰਘ ਵੀ ਸ਼ਾਮਲ ਹੈ, ਜਿਸ ਨੇ ਕਥਿਤ ਤੌਰ ’ਤੇ ਪੇਪਰ ਲੀਕ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਪਟਨਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਦਾਇਰ ਚਾਰਜਸ਼ੀਟ ’ਚ ਏਜੰਸੀ ਨੇ ਦੋਸ਼ ਲਾਇਆ ਕਿ ਅਮਿਤ ਇਸ ਮਾਮਲੇ ਦਾ ਮੁੱਖ ਮੁਲਜ਼ਮ ਸੀ ਅਤੇ ਸੁਦੀਪ ਕੁਮਾਰ, ਯੁਵਰਾਜ ਕੁਮਾਰ, ਅਭਿਮਨਿਊ ਪਟੇਲ ਅਤੇ ਪਟਨਾ ਦੇ ਅਮਿਤ ਕੁਮਾਰ ਨੇ ਲੀਕ ਪੇਪਰ ਵੰਡਣ ਵਿੱਚ ਉਸ ਦੀ ਮਦਦ ਕੀਤੀ ਸੀ। ਸੀਬੀਆਈ ਦੇ ਬੁਲਾਰੇ ਨੇ ਕਿਹਾ, ‘ਇਸ ਨਾਲ ਇਸ ਮਾਮਲੇ ’ਚ ਚਾਰਜਸ਼ੀਟ ਕੀਤੇ ਗਏ ਕੁੱਲ ਮੁਲਜ਼ਮਾਂ ਦੀ ਗਿਣਤੀ 45 ਹੋ ਗਈ ਹੈ ਅਤੇ ਇਹ ਸਾਰੇ ਨਿਆਂਇਕ ਹਿਰਾਸਤ ਵਿੱਚ ਹਨ।’ -ਪੀਟੀਆਈ
Advertisement
Advertisement
Advertisement