For the best experience, open
https://m.punjabitribuneonline.com
on your mobile browser.
Advertisement

ਰਾਘਵ ਤੇ ਪਰਿਨੀਤੀ ਵਿਆਹ ਦੇ ਬੰਧਨ ਵਿੱਚ ਬੱਝੇ

07:40 AM Sep 25, 2023 IST
ਰਾਘਵ ਤੇ ਪਰਿਨੀਤੀ ਵਿਆਹ ਦੇ ਬੰਧਨ ਵਿੱਚ ਬੱਝੇ
Advertisement

ਨਵੀਂ ਦਿੱਲੀ, 24 ਸਤੰਬਰ
‘ਆਪ’ ਆਗੂ ਰਾਘਵ ਚੱਢਾ ਤੇ ਬੌਲੀਵੁਡ ਅਦਾਕਾਰਾ ਪਰਿਨੀਤੀ ਚੋਪੜਾ ਅੱਜ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਇਸ ਜੋੜੀ ਨੇ ਅੱਜ ਸ਼ਾਮੀਂ ਸਾਢੇ ਚਾਰ ਵਜੇ ਫੇਰੇ ਲਏ ਤੇ ਇੱਕ-ਦੂਜੇ ਨਾਲ ਸਾਥ ਨਿਭਾਉਣ ਦਾ ਪ੍ਰਣ ਲਿਆ। ਰਾਘਵ ਕਿਸ਼ਤੀ ਵਿੱਚ ਬਰਾਤ ਲੈ ਕੇ ਵਿਆਹ ਵਾਲੇ ਸਥਾਨ ’ਤੇ ਪੁੱਜੇ। ਬਰਾਤ ਵਿੱਚ ਰਾਘਵ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਸਿਆਸੀ ਆਗੂ ਮੌਜੂਦ ਸਨ। ਅਰਵਿੰਦ ਕੇਜਰੀਵਾਲ ਸਾਫਾ ਬੰਨ੍ਹ ਕੇ ਬਰਾਤ ਚੜ੍ਹੇ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿੱਚ ਰਾਘਵ ਦਾ ਪਰਿਵਾਰ ਉਦੈਪੁਰ ਦੇ ਤਾਜ ਲੇਕ ਪੈਲੇਸ ਤੋਂ ਦਿ ਲੀਲਾ ਪੈਲੇਸ ਤੱਕ ਕਿਸ਼ਤੀ ਦੀ ਸਵਾਰੀ ਕਰਦਾ ਦਿਖਾਈ ਦੇ ਰਿਹਾ ਹੈ। ਇਹ ਕਿਸ਼ਤੀ ਸਾਰੇ ਪਾਸਿਉਂ ਪਰਦਿਆਂ ਨਾਲ ਢਕੀ ਹੋਈ ਸੀ। ਜਦੋਂ ਰਾਘਵ ਬਰਾਤ ਲੈ ਕੇ ਹੋਟਲ ਪੁੱਜਿਆ ਤਾਂ ਉਸ ਨੂੰ ਛਤਰੀਆਂ ਨਾਲ ਢਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਕੋਈ ਵੀ ਉਸ ਦੀ ਤਸਵੀਰ ਨਾ ਖਿੱਚ ਸਕੇ ਪਰ ਤਸਵੀਰਾਂ ਵਿਚ ਪਤਾ ਲੱਗਿਆ ਕਿ ਉਸ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ। ਰਾਘਵ ਦੇ ਰਿਸ਼ਤੇਦਾਰ ਤੇ ਮਹਿਮਾਨ ਵੀ ਕਿਸ਼ਤੀਆਂ ਰਾਹੀਂ ਵਿਆਹ ਵਾਲੀ ਥਾਂ ਪੁੱਜੇ। ਪਰਿਨੀਤੀ ਦੇ ਪਰਿਵਾਰ ਨੇ ਬਰਾਤ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਦੌਰਾਨ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਆਗੂ ਆਦਿੱਤਿਆ ਠਾਕਰੇ, ਸਾਬਕਾ ਟੈਨਿਸ ਖਿਡਾਰਨ ਤੇ ਪਰਿਨੀਤੀ ਦੀ ਦੋਸਤ ਸਾਨੀਆ ਮਿਰਜ਼ਾ ਤੇ ਉਸ ਦੀ ਭੈਣ, ਹਰਭਜਨ ਸਿੰਘ ਤੇ ਉਸ ਦੀ ਪਤਨੀ ਗੀਤਾ ਬਸਰਾ ਨੇ ਵਿਆਹ ਸਮਾਗਮ ਵਿੱਚ ਸ਼ਿਰਕਤ ਕੀਤੀ।

Advertisement

ਉਦੈਪੁਰ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਪੁੱਜੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਸਾਨੀਆ ਮਿਰਜ਼ਾ ਤੇ ਆਦਿੱਤਿਆ ਠਾਕਰੇ।

ਫੇਰਿਆਂ ਤੋਂ ਬਾਅਦ ਵਿਦਾਇਗੀ ਸਮਾਗਮ ਹੋਇਆ। ਇਸ ਮਗਰੋਂ ਰਾਘਵ ਵਿੰਟੇਜ ਕਾਰ ’ਤੇ ਪਰਿਨੀਤੀ ਨੂੰ ਮਹਾਰਾਜਾ ਸੁਇਟ ਲੈ ਕੇ ਗਏ। ਇਹ ਵੀ ਪਤਾ ਲੱਗਿਆ ਹੈ ਕਿ ਰਾਘਵ ਦੀ ਬਾਰਾਤ ਵਿਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਰਾਜਸਥਾਨੀ ਸਾਫਾ ਪਹਿਨਾਇਆ ਗਿਆ। -ਆਈਏਐੱਨਐੱਸ

Advertisement

ਨਵਰਾਜ ਹੰਸ ਨੇ ਲਾਈ ਗੀਤਾਂ ਦੀ ਛਹਬਿਰ

ਰਾਘਵ ਤੇ ਪਰਿਨੀਤੀ ਦੇ ਸੰਗੀਤ ਸਮਾਗਮ ਦੇ ਵੀ ਕੁਝ ਵੀਡੀਓ ਸਾਹਮਣੇ ਆ ਚੁੱਕੇ ਹਨ ਜਿਸ ਵਿੱਚ ਨਵਰਾਜ ਹੰਸ ਗੀਤ ਗਾਉਂਦਾ ਦਿਖਾਈ ਦੇ ਰਿਹਾ ਹੈ। ਇਸ ਮੌਕੇ ਪਰਿਨੀਤੀ ਨੇ ਲਹਿੰਗਾ ਤੇ ਰਾਘਵ ਨੇ ਕਾਲੇ ਰੰਗ ਦਾ ਕੋਟ ਤੇ ਪੈਂਟ ਪਾਈ ਹੋਈ ਹੈ। ਇਸ ਸੰਗੀਤਕ ਸ਼ਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਟੇਜ ’ਤੇ ਨਵਰਾਜ ਦੇ ਗੀਤਾਂ ਨੂੰ ਸੁਣਦੇ ਨਜ਼ਰ ਆ ਰਹੇ ਹਨ। ਇਸ ਸਬੰਧੀ ਇਕ ਵੀਡੀਓ ਨਵਰਾਜ ਨੇ ਵੀ ਸ਼ੇਅਰ ਕੀਤਾ ਹੈ ਜਿਸ ਵਿਚ ਉਸ ਨੇ ਰਾਘਵ ਤੇ ਪਰਿਨੀਤੀ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਪਰਿਨੀਤੀ ਨੇ ਉਸ ਨੂੰ ‘ਰੱਬਾ’ ਗੀਤ ਗਾਉਣ ਦੀ ਫਰਮਾਇਸ਼ੀ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ‘ਗੁੜ ਨਾਲੋਂ ਇਸ਼ਕ ਮਿੱਠਾ’, ‘ਦਿਲ ਚੋਰੀ ਸਾਡਾ ਹੋ ਗਿਆ ਹੈ’ ਆਦਿ ਗਾਏ। ਉਸ ਦੇ ਗੀਤਾਂ ’ਤੇ ਮਹਿਮਾਨਾਂ ਤੇ ਵਿਆਹ ਵਾਲੇ ਜੋੜੇ ਨੇ ਨਾਚ ਕੀਤਾ ਤੇ ਭੰਗੜੇ ਪਾਏ।

Advertisement
Author Image

Advertisement