ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਿਟਨੈੱਸ ਕਾਰਨ ਮੈਸੀ ਦੇ ਛੇਵਾਂ ਵਿਸ਼ਵ ਕੱਪ ਖੇਡਣ ’ਤੇ ਲੱਗੇ ਸਵਾਲੀਆ ਨਿਸ਼ਾਨ

07:19 AM Jul 17, 2024 IST

ਬਿਊਨਸ ਆਇਰਸ, 16 ਜੁਲਾਈ
ਸੱਟ ਕਾਰਨ ਆਪਣੇ ਕਰੀਅਰ ’ਚ ਪਹਿਲੀ ਵਾਰ ਪੂਰੇ ਸਮੇਂ ਤੋਂ ਪਹਿਲਾਂ ਕੋਪਾ ਅਮਰੀਕਾ ਫਾਈਨਲ ਤੋਂ ਬਾਹਰ ਹੋਇਆ ਅਰਜਨਟੀਨਾ ਦਾ ਸਟਾਰ ਫੁਟਬਾਲਰ ਲਿਓਨਲ ਮੈਸੀ ਫਿਟਨੈੱਸ ਟੈਸਟ ਪਾਸ ਨਹੀਂ ਕਰ ਸਕਿਆ। ਮੈਸੀ ਨੂੰ ਪੈਰ ਦੀ ਸੱਟ ਕਾਰਨ ਕੋਲੰਬੀਆ ਖ਼ਿਲਾਫ਼ ਫਾਈਨਲ ਮੈਚ ਵਿਚਾਲੇ ਹੀ ਛੱਡਣਾ ਪਿਆ। ਅਰਜਨਟੀਨਾ ਨੇ ਲਗਾਤਾਰ ਦੂਜੀ ਵਾਰ ਕੋਪਾ ਅਮਰੀਕਾ ਖਿਤਾਬ ਜਿੱਤਿਆ ਹੈ। ਮੈਸੀ ਦੇ ਫਿਟਨੈੱਸ ਟੈਸਟ ’ਚ ਫੇਲ੍ਹ ਹੋਣ ਕਾਰਨ ਉਸ ਦੇ 2026 ਵਿਸ਼ਵ ਕੱਪ ਖੇਡਣਾ ਵੀ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ। ਜੇ ਉਹ ਇਹ ਵਿਸ਼ਵ ਕੱਪ ਖੇਡਦਾ ਹੈ ਤਾਂ ਇਹ ਉਸ ਦਾ ਛੇਵਾਂ ਸੰਸਾਰ ਕੱਪ ਹੋਵੇਗਾ।
37 ਸਾਲਾ ਮੈਸੀ ਸੱਟ ਕਾਰਨ ਪਿਛਲੇ ਸਾਲ ਵੀ ਇੰਟਰ ਮਿਆਮੀ ਅਤੇ ਅਰਜਨਟੀਨਾ ਦੇ ਕਈ ਮੈਚਾਂ ਤੋਂ ਬਾਹਰ ਰਿਹਾ ਸੀ। ਕੋਪਾ ਅਮਰੀਕਾ ਵਿੱਚ ਵੀ ਉਸ ਨੂੰ ਕਈ ਗਰੁੱਪ ਮੈਚਾਂ ’ਚੋਂ ਬਾਹਰ ਰਹਿਣਾ ਪਿਆ। ਮੈਸੀ ਨੇ ਫਾਈਨਲ ਮੈਚ ਤੋਂ ਬਾਅਦ ਮੀਡੀਆ ਨਾਲ ਗੱਲ ਨਹੀਂ ਕੀਤੀ ਅਤੇ ਨਾ ਹੀ ਉਸ ਦੀ ਟੀਮ ਨੇ ਸੱਟ ਦੀ ਗੰਭੀਰਤਾ ਬਾਰੇ ਕੋਈ ਜਾਣਕਾਰੀ ਦਿੱਤੀ ਹੈ। ਅਰਜਨਟੀਨਾ ਦੇ ਏਂਜਲ ਡੀ ਮਾਰੀਆ (36) ਅਤੇ ਨਿਕੋਲਸ ਓਟਾਮੈਂਡੀ (36) ਤੋਂ ਇਲਾਵਾ ਗੋਲਕੀਪਰ ਫਰੈਂਕੋ ਅਰਮਾਨੀ (37) ਦਾ ਇਹ ਆਖਰੀ ਟੂਰਨਾਮੈਂਟ ਸੀ। ਹੁਣ ਅਰਜਨਟੀਨਾ ਸਤੰਬਰ ਵਿੱਚ ਚਿਲੀ ਅਤੇ ਕੋਲੰਬੀਆ ਖ਼ਿਲਾਫ਼ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਖੇਡੇਗਾ। -ਏਪੀ

Advertisement

Advertisement
Advertisement