ਹਸਪਤਾਲ ਵਿੱਚ ਝਗੜਾ: 23 ਜਣਿਆਂ ਖ਼ਿਲਾਫ਼ ਕੇਸ
06:54 AM Jul 24, 2024 IST
Advertisement
ਪੱਤਰ ਪ੍ਰੇਰਕ
ਸਮਾਣਾ, 23 ਜੁਲਾਈ
ਪਿੰਡ ਫਤਿਹਪੁਰ ਅਤੇ ਉਸ ਤੋਂ ਬਾਅਦ ਸਿਵਲ ਹਸਪਤਾਲ ਸਮਾਣਾ ’ਚ ਕੱਲ੍ਹ ਦੋ ਧੀਰਾਂ ਵਿਚਕਾਰ ਝਗੜੇ ਦੇ ਮਾਮਲੇ ’ਚ ਸਿਟੀ ਪੁਲੀਸ ਨੇ 15 ਅਣਪਛਾਤੇ ਸਣੇ ਕਰੀਬ ਦੋ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾ ’ਚ ਕੁਲਦੀਪ ਸਿੰਘ ਅਤੇ ਹਰਜਿੰਦਰ ਸਿੰਘ ਦੋਵੇਂ ਭਰਾ, ਵਰਿੰਦਰ ਸਿੰਘ ਅਤੇ ਜੱਗੂ ਦੋਵੇਂ ਭਰਾ, ਜਰਨੈਲ ਸਿੰਘ ਅਤੇ ਜਸ਼ਨ ਸਿੰਘ ਸਾਰੇ ਨਿਵਾਸੀ ਪਿੰਡ ਫਤਿਹਪੁਰ, ਗੋਰਾ ਅਤੇ ਕਾਲਾ ਵਾਸੀ ਪਿੰਡ ਧਨੇਠਾ ਅਤੇ ਦੋ ਅਣਪਛਾਤੇ ਨੌਜਵਾਨ ਵਾਸੀ ਪਿੰਡ ਡਰੋਲੀ ਸਣੇ ਕੁੱਲ 23 ਲੋਕਾਂ ਲੋਕ ਸ਼ਾਮਲ ਹਨ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏਐੱਸਆਈ ਸਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਦੇ ਹਸਪਤਾਲ ’ਚ ਇਲਾਜ ਅਧੀਨ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਉਪਰੰਤ ਪੁਲੀਸ ਨੇ ਮੁਲਜ਼ਮਾਂ ਦੀ ਭਾਲ ਅਤੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
Advertisement
Advertisement
Advertisement