For the best experience, open
https://m.punjabitribuneonline.com
on your mobile browser.
Advertisement

ਖਿੰਗਰਾਂ ਗੇਟ ’ਤੇ ਦੋ ਧਿਰਾਂ ਵਿਚਾਲੇ ਝਗੜਾ

07:44 AM Jun 24, 2024 IST
ਖਿੰਗਰਾਂ ਗੇਟ ’ਤੇ ਦੋ ਧਿਰਾਂ ਵਿਚਾਲੇ ਝਗੜਾ
Advertisement

ਪੱਤਰ ਪ੍ਰੇਰਕ
ਜਲੰਧਰ, 23 ਜੂਨ
ਖਿੰਗਰਾਂ ਗੇਟ ਦੇ ਫਾਟਕ ਨੇੜੇ ਦੋ ਧਿਰਾਂ ਵਿਚਾਲੇ ਝਗੜਾ ਹੋਣ ਕਾਰਨ ਦੋਵੇਂ ਧਿਰਾਂ ਨੇ ਇੱਕ ਦੂਜੇ ’ਤੇ ਇੱਟਾਂ ਮਾਰੀਆਂ। ਇਕ ਧਿਰ ਨੇ ਦੋਸ਼ ਲਾਇਆ ਕਿ ਮੰਨੂ ਕਪੂਰ ਨੇ ਉਨ੍ਹਾਂ ਦੇ ਘਰ ’ਤੇ ਹਮਲਾ ਕੀਤਾ ਹੈ ਤੇ ਉਨ੍ਹਾਂ ’ਤੇ ਇੱਟਾਂ ਵੀ ਮਾਰੀਆਂ। ਜਦੋਂ ਕਿ ਮੰਨੂ ਪੱਖ ਨੇ ਉਪਰੋਕਤ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਕ੍ਰਿਸ਼ਨ ਨਾਮ ਦਾ ਨੌਜਵਾਨ ਉਨ੍ਹਾਂ ਦੇ ਇਲਾਕੇ ਦੀ ਇੱਕ ਲੜਕੀ ਨੂੰ ਤੰਗ ਕਰਦਾ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਹਨ ਜਿਸ ਦੇ ਆਧਾਰ ’ਤੇ ਪੁਲੀਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਪੀੜਤ ਕ੍ਰਿਸ਼ਨ ਵਾਸੀ ਖਿੰਗਰਾਂ ਗੇਟ ਨੇ ਦੱਸਿਆ ਕਿ ਉਹ ਮੰਨੂ ਕਪੂਰ ਉਰਫ਼ ਢਿੱਲੂ ਕੋਲ ਕੰਮ ਕਰਦਾ ਸੀ। ਢਿੱਲੂ ਹੁੱਕਾ ਬਾਰ ਚਲਾਉਂਦਾ ਸੀ ਪਰ ਨੌਕਰੀ ਛੱਡਣ ’ਤੇ ਉਸ ਦਾ ਉਸ ਨਾਲ ਝਗੜਾ ਹੋ ਗਿਆ ਜਿਸ ਕਾਰਨ ਇਹ ਹਮਲਾ ਕੀਤਾ ਗਿਆ। ਮਨੂੰ ਕਪੂਰ ਨੇ ਦੱਸਿਆ ਕਿ ਕ੍ਰਿਸ਼ਨਾ ਦੁਰਵਿਹਾਰ ਕਰਦਾ ਸੀ ਜਿਸ ਕਾਰਨ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਨੌਕਰੀ ਤੋਂ ਕੱਢਣ ’ਤੇ ਉਸ ਨੇ ਇਲਾਕੇ ’ਚ ਇਕ ਲੜਕੀ ਨਾਲ ਛੇੜਛਾੜ ਕੀਤੀ ਸੀ। ਕ੍ਰਿਸ਼ਨਾ ਨੇ ਉਸ ਨੂੰ ਰੋਕ ਦਿੱਤਾ ਜਿਸ ਤੋਂ ਉਸ ਨੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ।

Advertisement

Advertisement
Advertisement
Author Image

Advertisement