ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਜੌਲੀ ਐੱਲਐੱਲਬੀ 3’ ਵਿੱਚ ਮੁੜ ਪੁਸ਼ਪਾ ਪਾਂਡੇ ਬਣੀ ਹੁਮਾ ਕੁਰੈਸ਼ੀ

07:27 AM May 09, 2024 IST

ਮੁੰਬਈ: ਅਦਾਕਾਰਾ ਹੁਮਾ ਕੁਰੈਸ਼ੀ ਫ਼ਿਲਮ ‘ਜੌਲੀ ਐੱਲਐੱਲਬੀ’ ਦੇ ਤੀਜੇ ਭਾਗ ਵਿੱਚ ਪੁਸ਼ਪਾ ਪਾਂਡੇ ਦੀ ਆਪਣੀ ਭੂਮਿਕਾ ਦੁਹਰਾਉਣ ਜਾ ਰਹੀ ਹੈ। ਹਾਲ ਹੀ ਵਿੱਚ ਅਦਾਕਾਰ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਨੇ ਫ਼ਿਲਮ ‘ਜੌਲੀ ਐੱਲਐੱਲਬੀ 3’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਵਾਰਸੀ ਨੇ ਸਾਲ 2013 ਵਿੱਚ ਆਈ ਫ਼ਿਲਮ ‘ਜੌਲੀ ਐੱਲਐੱਲਬੀ’ ਵਿੱਚ ਜਗਦੀਸ਼ ਤਿਆਗੀ ਉਰਫ਼ ਜੌਲੀ ਅਤੇ ਅਕਸ਼ੈ ਨੇ 2017 ਵਿੱਚ ਆਏ ਇਸ ਫ਼ਿਲਮ ਦੇ ਦੂਜੇ ਭਾਗ ‘ਜੌਲੀ ਐੱਲਐੱਲਬੀ 2’ ਵਿੱਚ ਜਗਦੀਸ਼ਵਰ ਮਿਸ਼ਰਾ ਦੀ ਭੂਮਿਕਾ ਨਿਭਾਈ ਸੀ। ‘ਜੌਲੀ ਐੱਲਐੱਲਬੀ 2’ ਵਿੱਚ ਹੁਮਾ ਕੁਰੈਸ਼ੀ ਨੇ ਜਗਦੀਸ਼ਵਰ ਮਿਸ਼ਰਾ ਦੀ ਪਤਨੀ ਪੁਸ਼ਪਾ ਪਾਂਡੇ ਦਾ ਕਿਰਦਾਰ ਨਿਭਾਇਆ ਸੀ। ਆਪਣੇ ਇੰਸਟਾਗ੍ਰਾਮ ’ਤੇ ‘ਪੁਸ਼ਪਾ ਪਾਂਡੇ ਇਜ਼ ਬੈਕ’ ਲਿਖ ਕੇ 37 ਸਾਲਾ ਅਦਾਕਾਰਾ ਨੇ ਇਹ ਜਾਣਕਾਰੀ ਦਿੱਤੀ। ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਨਾਲ ਫ਼ਿਲਮ ਦੇ ਪਿਛਲੇ ਦੋ ਭਾਗਾਂ ਵਿੱਚ ਜਸਟਿਸ ਸੁੰਦਰ ਲਾਲ ਤ੍ਰਿਪਾਠੀ ਦੀ ਭੂਮਿਕਾ ਨਿਭਾਉਣ ਵਾਲਾ ਸੌਰਭ ਸ਼ੁਕਲਾ ਵੀ ਫ਼ਿਲਮ ਦੇ ਤੀਜੇ ਭਾਗ ਵਿੱਚ ਨਜ਼ਰ ਆਵੇਗਾ। ਕੁਰੈਸ਼ੀ ਨੂੰ ਹੁਣੇ ਜਿਹੇ ‘ਤਰਲਾ’ ਫ਼ਿਲਮ ਦੇ ਨਾਲ-ਨਾਲ ਉਸ ਦੀ ਹਿੱਟ ਸੀਰੀਜ਼ ‘ਮਹਾਰਾਨੀ’ ਦੇ ਤੀਜੇ ਸੀਜ਼ਨ ਵਿੱਚ ਦੇਖਿਆ ਗਿਆ ਸੀ। ਉਹ ਫ਼ਿਲਮ ‘ਪੂਜਾ ਮੇਰੀ ਜਾਨ’ ਵਿਚ ਵੀ ਨਜ਼ਰ ਆਵੇਗੀ ਜਿਸ ਵਿੱਚ ਮ੍ਰਿਣਾਲ ਠਾਕੁਰ ਵੀ ਅਹਿਮ ਭੂਮਿਕਾ ਵਿੱਚ ਹੈ। -ਪੀਟੀਆਈ

Advertisement

Advertisement
Advertisement