ਸੜਕ ਤੋਂ ਲੱਭਿਆ ਪਰਸ ਵਾਪਸ ਮੋੜਿਆ
09:07 AM Dec 29, 2024 IST
ਸੰਗਰੂਰ: ਸ਼ਹਿਰ ’ਚ ਐਡਵੋਕੇਟ ਨਛੱਤਰ ਸਿੰਘ ਨੇ ਲੱਭਿਆ ਪਰਸ ਉਸ ਦੇ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਸੂਬਾਈ ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਮੰੰਗਵਾਲ ਆਪਣੀ ਡਿਊਟੀ ਤੋਂ ਬਾਅਦ ਵਾਪਸ ਆਪਣੇ ਪਿੰਡ ਮੰਗਵਾਲ ਪਰਤ ਰਹੇ ਸਨ ਤਾਂ ਰਸਤੇ ਵਿਚ ਪਟਿਆਲਾ ਗੇਟ ਪੈਟਰੋਲ ਪੰਪ ਨਜ਼ਦੀਕ ਉਨ੍ਹਾਂ ਦਾ ਪਰਸ ਅਚਨਚੇਤ ਡਿੱਗ ਪਿਆ ਜਿਸ ਵਿਚ 18 ਹਜ਼ਾਰ 400 ਰੁਪਏ, ਡੈਬਿਟ ਕਾਰਡ, ਆਧਾਰ ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਪਰਸ ਗੁੰਮ ਹੋਣ ਦਾ ਪਤਾ ਲੱਗਣ ’ਤੇ ਉਹ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਉਣ ਲਈ ਪੁਲੀਸ ਥਾਣੇ ਜਾ ਰਿਹਾ ਸੀ ਤਾਂ ਉਸ ਨੂੰ ਫੋਨ ਆਇਆ ਜਿਸ ਨੇ ਆਪਣੇ ਆਪ ਨੂੰ ਐਡਵੋਕੇਟ ਨਛੱਤਰ ਸਿੰਘ ਦੱਸਿਆ। ਐਡਵੋਕੇਟ ਨਛੱਤਰ ਸਿੰਘ ਤੇ ਉਸ ਦੀ ਪਤਨੀ ਨੇ ਪੈਟਰੋਲ ਪੰਪ ’ਤੇ ਪਤਵੰਤੇ ਵਿਅਕਤੀਆਂ ਦੀ ਮੌਜੂਦਗੀ ਵਿਚ ਲੱਭਿਆ ਪਰਸ ਉਸ ਨੂੰ ਸੌਂਪਿਆ। -ਨਿੱਜੀ ਪੱਤਰ ਪ੍ਰੇਰਕ
Advertisement
Advertisement