ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਗਰਾਉਂ ਦੀ ਅਨਾਜ ਮੰਡੀ ’ਚ ਕਣਕ ਦੀ ਖ਼ਰੀਦ ਸ਼ੁਰੂ

10:31 AM Apr 13, 2024 IST
ਮੰਡੀ ’ਚ ਕਣਕ ਦੀ ਖਰੀਦ ਸ਼ੁਰੂ ਕਰਵਾਉਂਦੇ ਅਧਿਕਾਰੀ ਅਤੇ ਆੜ੍ਹਤੀ ਆਗੂ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 12 ਅਪਰੈਲ
ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ’ਚ ਅੱਜ ਕਣਕ ਦੀ ਖ਼ਰੀਦ ਸ਼ੁਰੂ ਹੋ ਗਈ। ਮੌਸਮ ’ਚ ਠੰਢਕ ਕਰਕੇ ਐਤਕੀਂ ਮੰਡੀਆਂ ’ਚ ਕਣਕ ਕੁਝ ਪੱਛੜ ਕੇ ਆ ਰਹੀ ਹੈ ਭਾਵੇਂ ਕਿ ਸਰਕਾਰ ਨੇ ਪਹਿਲੀ ਅਪਰੈਲ ਤੋਂ ਖਰੀਦ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਸੀ। ਅੱਜ ਰਸਮੀ ਖ਼ਰੀਦ ਸ਼ੁਰੂ ਕਰਵਾਉਣ ਲਈ ਉਪ ਮੰਡਲ ਮੈਜਿਸਟਰੇਟ ਗੁਰਵੀਰ ਸਿੰਘ ਕੋਹਲੀ ਦਾਣਾ ਮੰਡੀ ’ਚ ਪਹੁੰਚੇ ਹੋਏ ਸਨ। ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀ ਗੁਰਮਤਪਾਲ ਸਿੰਘ ਗਿੱਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਚੇਅਰਮੈਨ ਸੁਰਜੀਤ ਸਿੰਘ ਕਲੇਰ ਆਦਿ ਦੀ ਮੌਜੂਦਗੀ ’ਚ ਇਹ ਖ਼ਰੀਦ ਸ਼ੁਰੂ ਕਰਵਾਈ। ਖ਼ਰੀਦ ਸ਼ੁਰੂ ਕਰਨ ਦੇ ਬਾਵਜੂਦ ਮੰਡੀ ’ਚ ਕਣਕ ਦੀ ਆਮਦ ਹਾਲੇ ਵੀ ਮੱਠੀ ਹੈ। ਕਈ ਥਾਵਾਂ ’ਤੇ ਹਾਲੇ ਕਣਕ ਪੂਰੀ ਤਰ੍ਹਾਂ ਪੱਕੀ ਨਹੀਂ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ’ਚ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਇਸ ਤਰ੍ਹਾਂ ਕਣਕ ਦੀ ਆਮਦ ਸਿਖਰ ’ਤੇ ਪਹੁੰਚਣ ’ਚ ਹਾਲੇ ਕੁਝ ਦਿਨ ਹੋਰ ਲੱਗ ਸਕਦੇ ਹਨ। ਇਸ ਤਰ੍ਹਾਂ ਕਣਕ ਦਾ ਮੌਜੂਦਾ ਸੀਜ਼ਨ ਐਤਕੀਂ ਕੁਝ ਲੰਮਾ ਚੱਲਣ ਦੇ ਕਿਆਸ ਹਨ। ਖ਼ਰੀਦ ਸ਼ੁਰੂ ਕਰਵਾਉਣ ਤੋਂ ਪਹਿਲਾਂ ਐੱਸਡੀਐੱਮ ਵਲੋਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਆੜ੍ਹਤੀਆਂ ਨਾਲ ਮੀਟਿੰਗ ਵੀ ਕੀਤੀ ਗਈ। ਇਸ ਸਮੇਂ ਆੜ੍ਹਤੀਆਂ ਨੇ ਆਪਣੀਆਂ ਕੁਝ ਸਮੱਸਿਆਵਾਂ ਵੀ ਰੱਖੀਆਂ। ਪ੍ਰਧਾਨ ਬਾਂਕਾ ਗੁਪਤਾ ਨੇ ਕਿਹਾ ਕਿ ਮੰਡੀ ’ਚ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਜ਼ਿਆਦਾ ਹੋਣ ਕਰਕੇ ਆੜ੍ਹਤੀ, ਕਿਸਾਨ ਅਤੇ ਮਜ਼ਦੂਰ ਸਾਰੇ ਪ੍ਰੇਸ਼ਾਨ ਹਨ। ਉਨ੍ਹਾਂ ਕਣਕ ਦੇ ਸੀਜ਼ਨ ਦੌਰਾਨ ਪੁਲੀਸ ਮੁਲਾਜ਼ਮਾਂ ਦੀ ਗਸ਼ਤ ਵਧਾਉਣ ਅਤੇ ਸੀਜ਼ਨ ਦੌਰਾਨ ਮੰਡੀ ’ਚ ਪੁਲੀਸ ਚੌਕੀ ਜਾਂ ਅਜਿਹੇ ਬਦਲਵੇਂ ਪ੍ਰਬੰਧ ਕਰਨ ’ਤੇ ਜ਼ੋਰ ਦਿੱਤਾ। ਇਸ ਸਮੇਂ ਆੜ੍ਹਤੀ ਆਗੂ ਜਗਜੀਤ ਸਿੰਘ ਸਿੱਧੂ, ਸੈਕਟਰੀ ਕਵਲਪ੍ਰੀਤ ਸਿੰਘ ਕਲਸੀ, ਇੰਸਪੈਕਟਰ ਜਸਪਾਲ ਸਿੰਘ ਜੌਹਲ, ਬਲਰਾਜ ਸਿੰਘ ਖਹਿਰਾ,, ਸਵਰਨਜੀਤ ਸਿੰਘ ਗਿੱਦੜਵਿੰਡੀ ਆਦਿ ਮੌਜੂਦ ਸਨ।

Advertisement

Advertisement