ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੋਨੇ ਦੀ ਖਰੀਦ ਨਾਮਾਤਰ ਅਤੇ ਚੁਕਾਈ ਠੱਪ

11:32 AM Oct 20, 2024 IST
ਝੋਨੇ ਦੀ ਖਰੀਦ ਨਾ ਹੋਣ ਖ਼ਿਲਾਫ਼ ਚੌਕੀਮਾਨ ਟੌਲ ’ਤੇ ਰੋਸ ਜ਼ਾਹਰ ਕਰਦੇ ਹੋਏ ਕਿਸਾਨ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 19 ਅਕਤੂਬਰ
ਜਗਰਾਉਂ, ਮੁੱਲਾਂਪੁਰ ਤੇ ਰਾਏਕੋਟ ਵਿੱਚ ਝੋਨੇ ਦੀ ਖਰੀਦ ਨਾਮਾਤਰ ਹੋ ਰਹੀ ਹੈ ਜਦਕਿ ਝੋਨੇ ਦੀ ਕਟਾਈ ਦਾ ਕੰਮ ਜ਼ੋਰਾਂ ’ਤੇ ਹੈ ਅਤੇ ਮੰਡੀਆਂ ’ਚ ਝੋਨੇ ਦੀ ਆਮਦ ਨੇ ਵੀ ਜ਼ੋਰ ਫੜ ਲਿਆ ਹੈ। ਇਕ ਪਾਸੇ ਖਰੀਦ ਨਹੀਂ ਹੋ ਰਹੀ ਤਾਂ ਦੂਜੇ ਪਾਸੇ ਝੋਨੇ ਦੀ ਚੁਕਾਈ ਦਾ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੈ। ਝੋਨੇ ਦੀ ਖਰੀਦ ਤੇ ਲਿਫਟਿੰਗ ਦੇ ਨਾਕਸ ਪ੍ਰਬੰਧਾਂ ਖ਼ਿਲਾਫ਼ ਅੱਜ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ’ਤੇ ਕਿਸਾਨਾਂ ਨੇ ਮੁਜ਼ਾਹਰਾ ਕੀਤਾ। ਉੱਧਰ ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਨੇ ਅੱਜ ਮੁੱਲਾਂਪੁਰ ਸਮੇਤ ਇਲਾਕੇ ਦੀਆਂ ਹੋਰਨਾਂ ਮੰਡੀਆਂ ਦਾ ਦੌਰਾ ਕਰਕੇ ਸਰਕਾਰ ’ਤੇ ਖਰੀਦ ਨਾ ਕਰਨ ਦੇ ਦੋਸ਼ ਲਾਏ। ਵੇਰਵਿਆਂ ਮੁਤਾਬਕ ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਇਸ ਵੇਲੇ ਝੋਨੇ ਨਾਲ ਪੂਰੀ ਤਰ੍ਹਾਂ ਭਰ ਗਈ ਹੈ। ਪਰ ਖਰੀਦ ਨਾ ਹੋਣ ਤੋਂ ਕਿਸਾਨ, ਆੜ੍ਹਤੀ ਤੇ ਮਜ਼ਦੂਰ ਸਾਰੇ ਵਰਗ ਨਾਰਾਜ਼ ਹਨ। ਪੇਂਡੂ ਖੇਤਰ ਦੀਆਂ ਮੰਡੀਆਂ ਦੀ ਹਾਲਤ ਵੀ ਬੱਦਤਰ ਹੈ। ਖਰੀਦ ਏਜੰਸੀਆਂ ਦੇ ਅਧਿਕਾਰੀ ਰਸਮੀ ਤੌਰ ’ਤੇ ਤਾਂ ਕੁਝ ਨਹੀਂ ਬੋਲਦੇ ਪਰ ਨਾਂ ਗੁਪਤ ਰੱਖਣ ’ਤੇ ਮਜਬੂਰੀ ਜ਼ਾਹਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖਰੀਦ ਨਾ ਕਰਨ ਪਿੱਛੇ ਬੇਵੱਸੀ ਝੋਨਾ ਲਾਉਣ ਲਈ ਲੋੜੀਂਦੀ ਥਾਂ ਨਾ ਹੋਣਾ ਹੈ। ਜੇਕਰ ਕਿਸੇ ਥਾਂ ਉਹ ਖਰੀਦ ਕਰ ਵੀ ਲੈਂਦੇ ਹਨ ਤਾਂ ਝੋਨਾ ਭੇਜਣ ਦੀ ਢੁੱਕਵੀਂ ਥਾਂ ਹੀ ਨਹੀਂ ਹੈ। ਦਾਖਾ ਮੰਡੀ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਝੋਨੇ ਦੀ ਖਰੀਦ ਤੇ ਲਿਫਟਿੰਗ ਨਾ ਹੋਣ ਲਈ ਸੂਬਾ ਤੇ ਕੇਂਦਰ ਸਰਕਾਰ ਦੋਵੇਂ ਬਰਾਬਰ ਦੀਆਂ ਜ਼ਿੰਮੇਵਾਰ ਹਨ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਚੌਕੀਮਾਨ ਟੌਲ ’ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਖਰੀਦ ਦੇ 72 ਘੰਟੇ ਅੰਦਰ ਮੰਡੀਆਂ ’ਚੋਂ ਚੁਕਵਾਈ ਅਤੇ 48 ਘੰਟੇ ’ਚ ਫ਼ਸਲ ਦੀ ਅਦਾਇਗੀ ਵਰਗੇ ਸਾਰੇ ਦਾਅਵੇ ਝੂਠੇ ਸਾਬਤ ਹੋ ਰਹੇ ਹਨ। ਉਨ੍ਹਾਂ ਤਾੜਨਾ ਕੀਤੀ ਕਿ ਝੋਨੇ ਦੀ ਖਰੀਦ ਤੇ ਚੁਕਾਈ ਦਾ ਕੰਮ ਸਹੀ ਤਰੀਕੇ ਨਾ ਕੀਤਾ ਗਿਆ ਤਾਂ ਉਹ ਮੁੱਖ ਮਾਰਗ ‘ਤੇ ਧਰਨਾ ਦੇ ਕੇ ਚੱਕਾ ਜਾਮ ਲਈ ਮਜਬੂਰ ਹੋਣਗੇ। ਰੋਸ ਮੁਜ਼ਾਹਰੇ ਨੂੰ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ ਤੋਂ ਇਲਾਵਾ ਰਣਜੀਤ ਸਿੰਘ ਗੁੜੇ, ਗੁਰਮੇਲ ਸਿੰਘ ਕੁਲਾਰ, ਸੋਨੀ ਸਵੱਦੀ, ਸਰਵਿੰਦਰ ਸਿੰਘ ਸੁਧਾਰ ਨੇ ਸੰਬੋਧਨ ਕੀਤਾ।

Advertisement

Advertisement