ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆੜ੍ਹਤੀਆਂ ਵੱਲੋਂ ਬਾਸਮਤੀ ਦੀ ਖਰੀਦ ਸ਼ੁਰੂ

09:54 AM Oct 06, 2024 IST
ਮਾਨਸਾ ਜ਼ਿਲ੍ਹੇ ਦੀ ਬਰੇਟਾ ਅਨਾਜ ਮੰਡੀ ’ਚ ਬਾਸਮਤੀ ਦੀ ਬੋਲੀ ਲਾਉਂਦੇ ਹੋਏ ਆੜ੍ਹਤੀ।

ਜੋਗਿੰਦਰ ਸਿੰਘ ਮਾਨ
ਮਾਨਸਾ, 5 ਅਕਤੂਬਰ
ਮਾਲਵਾ ਖੇਤਰ ਵਿੱਚ ਆੜ੍ਹਤੀਆਂ ਨੇ ਨਰਮੇ ਦੀ ਖਰੀਦ ਆਰੰਭ ਕਰਨ ਤੋਂ ਅਗਲੇ ਦਿਨ ਅੱਜ ਬਾਸਮਤੀ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ। ਭਾਵੇਂ ਬਾਸਮਤੀ ਨੂੰ ਪ੍ਰਾਈਵੇਟ ਵਪਾਰੀਆਂ ਵੱਲੋਂ ਹੀ ਖਰੀਦਿਆ ਗਿਆ, ਪਰ ਇਸ ਵਿੱਚ ਬੋਲੀ ਲਗਾਉਣ ਲਈ ਅਤੇ ਜਿਣਸ ਦੀ ਸਾਫ਼-ਸਫ਼ਾਈ ਵਾਸਤੇ ਮਜ਼ਦੂਰਾਂ ਵੱਲੋਂ ਵਧੇਰੇ ਦਿਲਚਸਪ ਵਿਖਾਈ ਗਈ। ਮਾਲਵਾ ਖੇਤਰ ਦੀਆਂ ਅਨਾਜ ਮੰਡੀਆਂ ਅਤੇ ਪੇਂਡੂ ਖਰੀਦ ਕੇਂਦਰਾਂ ਵਿੱਚ ਭਾਵੇਂ ਝੋਨੇ ਦੀ ਆਮਦ ਹੋਣ ਲੱਗੀ ਹੈ, ਪਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਪਹਿਲੀ ਅਕਤੂਬਰ ਤੋਂ ਸਰਕਾਰੀ ਖਰੀਦ ਅਜੇ ਵੀ ਕਿਧਰੇ ਆਰੰਭ ਨਹੀਂ ਹੋ ਸਕੀ। ਇਹ ਖਰੀਦ ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਮਜ਼ਦੂਰਾਂ ਵੱਲੋਂ ਸਰਕਾਰ ਨਾਲ ਚੱਲ ਰਹੇ ਆਪਣੀਆਂ ਮੰਗਾਂ ਨੂੰ ਲੈਕੇ ਟਕਰਾਅ ਨੂੰ ਲੈਕੇ ਬੰਦ ਕੀਤੀ ਹੋਈ ਹੈ। ਮਾਨਸਾ ਦੇ ਜ਼ਿਲ੍ਹਾ ਉਪ-ਮੰਡੀ ਅਫ਼ਸਰ ਅਤੇ ਮਾਰਕਿਟ ਕਮੇਟੀ ਮਾਨਸਾ ਦੇ ਸਕੱਤਰ ਜੈ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਆੜ੍ਹਤੀਆਂ ਅਤੇ ਮਜ਼ਦੂਰਾਂ ਵੱਲੋਂ ਕੀਤੇ ਗਏ ਇੱਕ ਸਮਝੌਤੇ ਤਹਿਤ ਅੱਜ ਬਾਸਮਤੀ ਦੀ ਖਰੀਦ ਸ਼ੁਰੂ ਕੀਤੀ ਗਈ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਬਾਸਮਤੀ ਦੀ ਇਹ ਖਰੀਦ ਮਾਨਸਾ ਤੋਂ ਇਲਾਵਾ ਬੁਢਲਾਡਾ ਅਤੇ ਬਰੇਟਾ ਵਿੱਚ ਵੀ ਆਰੰਭ ਹੋ ਗਈ ਹੈ। ਇੱਕ ਹੋਰ ਸਰਕਾਰੀ ਅਧਿਕਾਰੀ ਅਨੁਸਾਰ ਬਾਸਮਤੀ ਨੂੰ ਬਰਨਾਲਾ, ਸੰਗਰੂਰ, ਮੋਗਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ ਵਿੱਚ ਵੀ ਵਿਕਣ ਦੀਆਂ ਸੂਚਨਾਵਾਂ ਹਾਸਲ ਹੋਈਆਂ ਹਨ।
ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਅਨੁਸਾਰ ਮਾਨਸਾ ਵਿੱਚ ਅੱਜ ਲਗਪਗ 140 ਕੁਇੰਟਲ ਬਾਸਮਤੀ ਵਿਕਣ ਵਾਸਤੇ ਆਈ, ਜਿਸ ਨੂੰ ਤੁਰੰਤ ਪ੍ਰਾਈਵੇਟ ਵਪਾਰੀਆਂ ਵੱਲੋਂ ਮਜ਼ਦੂਰਾਂ ਰਾਹੀਂ ਸਾਫ਼ ਕਰਵਾਉਣ ਤੋਂ ਬਾਅਦ ਤੁਰੰਤ ਖਰੀਦਿਆ ਗਿਆ। ਮੰਡੀ ਬੋਰਡ ਦੇ ਰਿਕਾਰਡ ਅਨੁਸਾਰ ਅੱਜ ਬਾਸਮਤੀ ਦਾ ਵੱਧ ਤੋਂ ਵੱਧ ਭਾਅ 2933 ਰੁਪਏ ਅਤੇ ਘੱਟੋ-ਘੱਟ ਕੀਮਤ 2731 ਰੁਪਏ ਰਹੀ। ਵੇਰਵਿਆਂ ਅਨੁਸਾਰ ਮੰਡੀ ਵਿੱਚ ਪੁੱਜੀ ਬਾਸਮਤੀ ਦੀਆਂ ਕਿਸਮਾਂ ’ਚ 1509, 1692 ਅਤੇ 1847 ਸ਼ਾਮਲ ਹਨ। ਇਹ ਬਾਸਮਤੀ ਰੋਸ਼ਨ ਲਾਲ-ਗਿਰਧਾਰੀ ਲਾਲ, ਕੇਵਲ ਕ੍ਰਿਸ਼ਨ-ਅਮਿਤ ਕੁਮਾਰ, ਪ੍ਰੇਮ ਚੰਦ-ਜ਼ਸਪਾਲ ਕੁਮਾਰ ਦੀ ਦੁਕਾਨ ਉਪਰ ਚਾਰ ਵੱਖ-ਵੱਖ ਕਿਸਾਨਾਂ ਵੱਲੋਂ ਲਿਆਂਦੀ ਗਈ।
ਇਸੇ ਤਰ੍ਹਾਂ ਬਰੇਟਾ ਦੀ ਅਨਾਜ ਮੰਡੀ ਵਿੱਚ ਅੱਜ ਵਿਕਣ ਲਈ ਪੁੱਜੀ ਬਾਸਮਤੀ ਦੀ ਵੱਧੋ-ਵੱਧ ਕੀਮਤ 2710 ਰੁਪਏ ਅਤੇ ਘੱਟੋ-ਘੱਟ 2650 ਰੁਪਏ ਰਹੀ, ਜਦੋਂ ਕਿ ਪਿਛਲੇ ਸਾਲ ਮੰਡੀ ਬੋਰਡ ਦੇ ਰਿਕਾਰਡ ਅਨੁਸਾਰ ਇਸੇ ਦਿਨ ਵੱਧ ਤੋਂ ਵੱਧ ਕੀਮਤ 3805 ਰੁਪਏ ਅਤੇ ਘੱਟੋ-ਘੱਟ ਭਾਅ 3250 ਰੁਪਏ ਅੰਨਦਾਤਾ ਨੂੰ ਮਿਲਿਆ ਸੀ।

Advertisement

ਝੋਨੇ ਦੀ ਖਰੀਦ ਬਾਰੇ ਪੰਜਾਬ ਸਰਕਾਰ ਤੇ ਆੜ੍ਹਤੀਆਂ ਵਿਚਾਲੇ ਰੇੜਕਾ ਬਰਕਰਾਰ

ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਅਤੇ ਸੂਬਾ ਆਗੂ ਅਮਰਨਾਥ ਜਿੰਦਲ ਨੇ ਦੱਸਿਆ ਕਿ ਆੜ੍ਹਤੀਆਂ ਵੱਲੋਂ ਨਰਮੇ ਅਤੇ ਬਾਸਮਤੀ ਨੂੰ ਖਰੀਦਣ ਲਈ ਹੁਣ ਕੋਈ ਦਿੱਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਆਪਣੀ ਜਿਣਸ ਨੂੰ ਮੰਡੀਆਂ ਵਿੱਚ ਸਾਫ਼-ਸੁਥਰੀ ਹਾਲਤ ਵਿੱਚ ਲਿਆਂਦਾ ਜਾਵੇ, ਜਿਨਾਂ ਦੇ ਝਾਰ ਤੋਂ ਬਾਅਦ ਤੁਰੰਤ ਬੋਲੀ ਆਰੰਭ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਝੋਨੇ ਦੀ ਖਰੀਦ ਸਬੰਧੀ ਪੰਜਾਬ ਸਰਕਾਰ ਨਾਲ ਆੜ੍ਹਤੀਆਂ ਦਾ ਰੇੜਕਾ ਅਜੇ ਬਰਕਰਾਰ ਹੈ, ਜਿਉਂ ਹੀ ਕੋਈ ਫੈਸਲਾ ਆਉਂਦਾ ਹੈ ਤਾਂ ਝੋਨੇ ਦੀ ਬੋਲੀ ਵੀ ਆਰੰਭ ਕੀਤੀ ਜਾਵੇਗੀ।

Advertisement
Advertisement