For the best experience, open
https://m.punjabitribuneonline.com
on your mobile browser.
Advertisement

ਫ਼ਰੀਦਕੋਟ ਵਿੱਚ ਚਾਰ ਹਜ਼ਾਰ ਉਮੀਦਵਾਰ ਚੋਣ ਮੈਦਾਨ ’ਚ

09:56 AM Oct 06, 2024 IST
ਫ਼ਰੀਦਕੋਟ ਵਿੱਚ ਚਾਰ ਹਜ਼ਾਰ ਉਮੀਦਵਾਰ ਚੋਣ ਮੈਦਾਨ ’ਚ
ਫਰੀਦਕੋਟ ਵਿੱਚ ਪੋਲਿੰਗ ਬੂਥਾਂ ਦਾ ਨਿਰੀਖਣ ਕਰਦੇ ਹੋਏ ਐੱਸਐੱਸਪੀ ਪ੍ਰੱਗਿਆ ਜੈਨ।
Advertisement

ਜਸਵੰਤ ਜੱਸ
ਫ਼ਰੀਦਕੋਟ, 5 ਅਕਤੂਬਰ
ਫਰੀਦਕੋਟ ਜ਼ਿਲ੍ਹੇ ਦੀਆਂ 241 ਪੰਚਾਇਤਾਂ ਲਈ 1121 ਸਰਪੰਚੀ ਦੇ ਉਮੀਦਵਾਰ ਅਤੇ 3387 ਮੈਂਬਰੀ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਨੇ ਰਿਟਰਨਿੰਗ ਅਫਸਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਹੁਣ ਚੋਣ ਅਧਿਕਾਰੀ ਇਨ੍ਹਾਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕਰ ਰਹੇ ਹਨ। ਜ਼ਿਲ੍ਹੇ ਵਿੱਚ 241 ਪੰਚਾਇਤਾਂ ਹਨ ਜਿਨ੍ਹਾਂ ਵਿੱਚ 413 ਪੋਲਿੰਗ ਬੂਥ ਹਨ ਅਤੇ 328679 ਵੋਟਰ (ਪੁਰਸ਼ 167553, ਇਸਤਰੀ 150907, ਹੋਰ 9 ਅਤੇ ਨਵੇਂ ਵੋਟਰ 10210) ਹਨ। ਬਲਾਕ-ਵਾਰ ਫ਼ਰੀਦਕੋਟ ਬਲਾਕ ਵਿੱਚ 118 ਪੰਚਾਇਤਾਂ, 181 ਪੋਲਿੰਗ ਬੂਥ ਅਤੇ 152050 ਵੋਟਰ (ਮਰਦ 77518, ਇਸਤਰੀ 70304, ਹੋਰ 6, ਨਵੇ ਵੋਟਰ 4222 ), ਕੋਟਕਪੂਰਾ ਬਲਾਕ ਵਿੱਚ 53 ਪੰਚਾਇਤਾਂ 98 ਪੋਲਿੰਗ ਬੂਥ ਅਤੇ 78007 ਵੋਟਰ (ਪੁਰਸ਼ 39445, ਇਸਤਰੀ 35439 ਹੋਰ 03 ਨਵੇਂ ਵੋਟਰ 3120), ਜੈਤੋ ਬਲਾਕ ਵਿੱਚ 70 ਪੰਚਾਇਤਾਂ 134 ਪੋਲਿੰਗ ਬੂਥ ਅਤੇ 98622 ਵੋਟਰ (ਪੁਰਸ਼ 50590, ਇਸਤਰੀ 45164, ਨਵੇ ਵੋਟਰ 2868) ਹਨ। ਜ਼ਿਲ੍ਹੇ ਵਿੱਚ ਪੰਚਾਂ ਦੀਆਂ ਚੋਣਾਂ ਲਈ ਕੁੱਲ 1650 ਵਾਰਡ ਹਨ। ਜ਼ਿਲ੍ਹਾ ਪੁਲੀਸ ਮੁਖੀ ਪ੍ਰੱਗਿਆ ਜੈਨ ਨੇ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਪੂਰੇ ਪਾਰਦਰਸ਼ੀ ਤਰੀਕੇ ਨਾਲ ਹੋਣਗੀਆਂ ਅਤੇ ਕਿਸੇ ਵੀ ਤਰ੍ਹਾਂ ਦਾ ਚੋਣਾਂ ਵਿੱਚ ਵਿਘਨ ਨਹੀਂ ਪੈ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਕਿਹਾ ਕਿ 7 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿੱਚ ਸਹਿਮਤੀ ਨਹੀਂ ਹੋਵੇਗੀ, ਉਥੇ ਅਮਨ-ਅਮਾਨ ਨਾਲ ਪੰਚਾਇਤੀ ਚੋਣਾਂ ਨੂੰ ਨੇਪਰੇ ਚੜ੍ਹਾਇਆ ਜਾਵੇਗਾ ਅਤੇ ਇਸ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਹਨ।

Advertisement

ਸ਼ਹਿਣਾ: 67 ਪਿੰਡਾਂ ਵਿੱਚ ਸਰਪੰਚੀ ਲਈ 259 ਉਮੀਦਵਾਰਾਂ ਨੇ ਕਾਗਜ਼ ਭਰੇ

ਸ਼ਹਿਣਾ (ਪ੍ਰਮੋਦ ਸਿੰਗਲਾ): ਬਲਾਕ ਸ਼ਹਿਣਾ ’ਚ ਨਾਮਜ਼ਦਗੀਆਂ ਦੇ ਆਖਰੀ ਦਿਨ ਸਰਪੰਚਾਂ ਲਈ ਵੱਖ-ਵੱਖ ਪਿੰਡਾਂ ’ਚੋਂ 154 ਅਤੇ ਪੰਚਾਂ ਲਈ 506 ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ। ਨੋਡਲ ਅਫਸਰ ਬਲਾਕ ਸ਼ਹਿਣਾ ਨੇ ਦੱਸਿਆ ਕਿ ਬਲਾਕ ਸ਼ਹਿਣਾ ਅਧੀਨ ਪੈਂਦੇ 67 ਪਿੰਡਾਂ ’ਚ ਹੁਣ ਤੱਕ ਕੁੱਲ 259 ਉਮੀਦਵਾਰ ਸਰਪੰਚ ਲਈ ਅਤੇ 707 ਉਮੀਦਵਾਰ ਪੰਚ ਲਈ ਹੋ ਗਏ ਹਨ। 7 ਅਕਤੂਬਰ ਨੂੰ ਕਾਗਜ਼ਾਂ ਦੀ ਵਾਪਸੀ ਉਪਰੰਤ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਇਸ ਦੌਰਾਨ ਪੰਚਾਇਤ ਚੋਣਾਂ ਨੂੰ ਲੈ ਕੇ ਕਸਬਾ ਸ਼ਹਿਣਾ ਸਮੇਤ ਇਲਾਕੇ ਦੇ ਸਮਾਜ ਸੇਵੀਆਂ ਅਤੇ ਕਲੱਬਾਂ ਨੇ 20 ਪਿੰਡਾਂ ਵਿੱਚ ਨਸ਼ਿਆਂ ਅਤੇ ਪੈਸਿਆਂ ਵੱਟੇ ਵੋਟ ਨਾ ਪਾਉਣ ਦੀ ਅਪੀਲ ਕੀਤੀ ਹੈ। ਸਮਾਜ ਸੇਵੀ ਡਾਕਟਰ ਨਛੱਤਰ ਸਿੰਘ ਸੰਧੂ ਨੇ ਕਿਹਾ ਕਿ ਨਸ਼ਿਆਂ ਲਈ ਵੋਟਾਂ ਪਾਉਣ ਦੀ ਥਾਂ ਚੰਗੇ ਬੰਦੇ ਚੁਣਨੇ ਚਾਹੀਦੇ ਹਨ। ਸਮਾਜ ਸੇਵੀ ਅਤੇ ਸੇਵਾ ਮੁਕਤ ਕਰਮਚਾਰੀ ਡਾ. ਅਨਿਲ ਕੁਮਾਰ ਗਰਗ ਨੇ ਕਿਹਾ ਕਿ ਕੁਝ ਦਿਨਾਂ ਦੇ ਖਾਧੇ ਨਸ਼ੇ ਪੰਜ ਸਾਲ ਦੇ ਸਮੇਂ ਨੂੰ ਦਾਅ ’ਤੇ ਲਾ ਦਿੰਦੇ ਹਨ। ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਨਸ਼ੇ ਵੰਡਣ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨ ਬਣਨੇ ਚਾਹੀਦੇ ਹਨ। ਪੰਜਾਬ ਨਰਸਿੰਗ ਅਤੇ ਫਾਰਮੇਸੀ ਕਾਲਜ ਦੇ ਚੇਅਰਮੈਨ ਪਵਨ ਕੁਮਾਰ ਧੀਰ ਨੇ ਕਿਹਾ ਕਿ ਨਸ਼ੇ ਵੰਡਕੇ ਵੋਟਾਂ ਪ੍ਰਾਪਤ ਕਰਨੀਆਂ ਜਮਹੂਰੀਅਤ ਦਾ ਕਤਲ ਹੈ।

Advertisement

Advertisement
Author Image

Advertisement