ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਰੂਕਸ਼ੇਤਰ ਦੀਆਂ ਮੰਡੀਆਂ ’ਚ 1,12,424 ਮੀਟ੍ਰਿਕ ਟਨ ਜੀਰੀ ਦੀ ਖਰੀਦ

08:39 AM Oct 11, 2024 IST
ਸ਼ਾਹਬਾਦ ਦੀ ਅਨਾਜ ਮੰਡੀ ਵਿੱਚ ਸੜਕਾਂ ਤੇ ਫੜ੍ਹਾਂ ’ਤੇ ਪਿਆ ਝੋਨਾ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 10 ਅਕਤੂਬਰ
ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ ਨੇ ਕਿਹਾ ਹੈ ਕਿ ਜ਼ਿਲ੍ਹਾ ਕੁਰੂਕਸ਼ੇਤਰ ਦੀਆਂ 22 ਮੰਡੀਆਂ ਤੇ ਖਰੀਦ ਕੇਂਦਰਾਂ ’ਤੇ ਸਰਕਾਰੀ ਤੇ ਹੋਰ ਏਜੰਸੀਆਂ ਵੱਲੋਂ ਹੁਣ ਤਕ 1,12,424 ਮੀਟ੍ਰਿਕ ਟਨ ਜੀਰੀ ਦੀ ਖਰੀਦ ਕੀਤੀ ਗਈ ਹੈ। ਇਨ੍ਹਾਂ ਮੰਡੀਆਂ ਵਿਚ ਹਜ਼ਾਰਾਂ ਕਿਸਾਨ ਆਪਣੀ ਜੀਰੀ ਦੀ ਫਸਲ ਲੈ ਕੇ ਆ ਰਹੇ ਹਨ। ਅਹਿਮ ਪਹਿਲੂ ਇਹ ਵੀ ਹੈ ਕਿ ਮੰਡੀਆਂ ਵਿੱਚ ਏਜੰਸੀਆਂ ਵੱਲੋਂ 18,607 ਮੀਟ੍ਰਿਕ ਟਨ ਜੀਰੀ ਦੀ ਚੁਕਾਈ ਦਾ ਕੰਮ ਵੀ ਪੂਰਾ ਹੋ ਗਿਆ ਹੈ। ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ ਨੇ ਸਾਰੀਆਂ ਏਜੰਸੀਆਂ ਨੂੰ ਜੀਰੀ ਦੀ ਚੁਕਾਈ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਆਦੇਸ਼ ਦਿੰਦੇ ਹੋਏ ਕਿਹਾ ਕਿ ਮੰਡੀਆਂ ਵਿੱਚ ਜੀਰੀ ਖਰੀਦਣ ਮਗਰੋਂ ਲਿਫਟਿੰਗ ਦੇ ਕੰਮ ਵਿਚ ਰਤਾ ਜਿੰਨੀ ਵੀ ਦੇਰੀ ਨਹੀਂ ਆਉਣੀ ਚਾਹੀਦੀ। ਇਸ ਤੋਂ ਇਲਾਵਾ ਰਾਸ਼ੀ ਵੀ ਨਿਰਧਾਰਤ ਸਮੇਂ ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਏਜੰਸੀ ਚੁਕਾਈ ਤੇ ਭੁਗਤਾਨ ਕਾਰਜ ਵਿੱਚ ਦੇਰੀ ਕਰੇਗੀ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਏਗੀ। ਉਨ੍ਹਾਂ ਦੱਸਿਆ ਕਿ ਹੈਫੇਡ ਏਜੰਸੀ ਵੱਲੋਂ 33,821 ਮੀਟ੍ਰਿਕ ਟਨ ਜੀਰੀ ਦੀ ਖਰੀਦ ਕੀਤੀ ਗਈ। ਇਸ ਵਿੱਚ ਹੁਣ ਤੱਕ 18,607 ਐੱਮਟੀ ਜੀਰੀ ਦੀ ਚੁਕਾਈ ਦਾ ਕੰਮ ਪੂਰਾ ਹੋ ਗਿਆ ਹੈ।
ਉਧਰ, ਕਿਸਾਨਾਂ ਤੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਉਹ ਮਜਬੂਰੀਵੱਸ ਆਪਣੀਆਂ ਫਸਲ ਸੜਕਾਂ ’ਤੇ ਸੁੱਟਦੇ ਹਨ ਕਿਉਂਕਿ ਮੰਡੀ ਵਿਚ ਭੀੜ ਹੋਣ ਕਰਕੇ ਉਨ੍ਹਾਂ ਨੂੰ ਆਪਣੀ ਫਸਲ ਸੁੱਟਣ ਤੋਂ ਰੋਕ ਦਿੱਤਾ ਜਾਂਦਾ ਹੈ। ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਮੰਡੀਆਂ ਵਿਚ ਥਾਂ ਦੀ ਕਮੀ ਨਹੀਂ ਹੈ ਕਿਸਾਨ ਆਪਣੀ ਫਸਲ ਨਿਯਮ ਅਨੁਸਾਰ ਕਦੇ ਵੀ ਆਪਣੀ ਫਸਲ ਲਿਆ ਸਕਦਾ ਹੈ।

Advertisement

ਮੰਡੀਆਂ ਦੀ ਹਾਲਤ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ

ਪ੍ਰਸ਼ਾਸ਼ਨ ਭਾਵੇਂ ਖਰੀਦ ਤੇ ਚੁਕਾਈ ਦੇ ਕਾਰਜਾਂ ਬਾਰੇ ਤਸੱਲੀਬਖਸ਼ ਜਵਾਬ ਦੇ ਰਿਹਾ ਹੈ ਪਰ ਸਥਿਤੀ ਇਸ ਦੇ ਉਲਟ ਹੈ। ਜੀਰੀ ਦੀ ਆਮਦ ਸ਼ੁਰੂ ਹੁੰਦੇ ਹੀ ਸ਼ਹਿਰ ਦੀਆਂ ਮੰਡੀਆਂ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ। ਮੰਡੀ ਦੀਆਂ ਸੜਕਾਂ ’ਤੇ ਫੜ੍ਹ ਜੀਰੀ ਨਾਲ ਭਰੇ ਹੋਏ ਹਨ। ਇੰਨਾ ਹੀ ਨਹੀਂ ਮੰਡੀ ਦੇ ਬਾਹਰੀ ਇਲਾਕੇ ਵੀ ਮੰਡੀ ਜਿਹੇ ਹੀ ਲੱਗ ਰਹੇ ਹਨ। ਸ਼ਹਿਰ ਦੀਆਂ ਸੜਕਾਂ ’ਤੇ ਜੀਰੀ ਦੇ ਢੇਰ ਦਿਖਾਈ ਦੇ ਰਹੇ ਹਨ। ਇਨ੍ਹਾਂ ਢੇਰਾਂ ਵਿੱਚ ਉੱਡਣ ਵਾਲੀ ਧੂੜ ਮਿੱਟੀ ਇੱਥੋਂ ਲੰਘਣ ਵਾਲੇ ਹਰ ਵਾਹਨ ਚਾਲਕਾਂ ਤੇ ਰਾਹਗੀਰਾਂ ਲਈ ਮੁਸੀਬਤ ਬਣਿਆ ਹੋਇਆ ਹੈ। ਕਿਸਾਨਾਂ ਦੇ ਟਰੈਕਟਰਾਂ ਤੇ ਟਰਾਲੀਆਂ ਨਾਲ ਸੜਕਾਂ ਭਰੀਆਂ ਪਈਆਂ ਹਨ। ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਲਿਆਂਦੀਆਂ ਗਈਆਂ ਸਾਫ ਸਫਾਈ ਵਾਲੀਆਂ ਮਸ਼ੀਨਾਂ ਕਰਕੇ ਬਾਹਰੀ ਸੜਕਾਂ ’ਤੇ ਅਨਾਜ ਮੰਡੀ ਵਰਗਾ ਮਾਹੌਲ ਬਣ ਗਿਆ ਹੈ।

Advertisement
Advertisement