ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਤਲੁਜ ਵੱਲੋਂ ਮਚਾਈ ਤਬਾਹੀ ’ਤੇ ਪੰਜਾਬੀਆਂ ਨੇ ਲਾਈ ਮਰਹਮ

06:40 AM Jul 14, 2023 IST

ਨਿੱਜੀ ਪੱਤਰ ਪ੍ਰੇਰਕ
ਜਲੰਧਰ, 13 ਜੁਲਾਈ
ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਚ ਦੋ ਥਾਈਂ ਪਏ ਪਾੜ ਨੂੰ ਪੂਰਨ ਲਈ ਪੰਜਾਬ ਭਰ ਤੋਂ ਲੋਕ ਮਿੱਟੀ ਦੇ ਬੋਰਿਆਂ ਨਾਲ ਲੱਦੀਆਂ ਵਹੀਰਾਂ ਘੱਤ ਕੇ ਪਹੁੰਚ ਰਹੀਆਂ ਹਨ। ਬੰਨ੍ਹ ਬੰਨ੍ਹਣ ਦਾ ਕੰਮ ਦਨਿ-ਰਾਤ ਚੱਲ ਰਿਹਾ ਹੈ। ਇਸ ਬੰਨ੍ਹ ਲਈ ਸਭ ਤੋਂ ਵੱਡੀ ਲੋੜ ਮਿੱਟੀ ਦੀ ਹੈ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੀ ਅਪੀਲ ’ਤੇ ਹੁੰਗਾਰਾ ਭਰਦਿਆਂ ਲੋਕ ਸਤਲੁਜ ਦਰਿਆ ਵਿੱਚ ਪਏ ਪਾੜ ਨੂੰ ਪੂਰਨ ਲਈ ਮਿੱਟੀ ਦੇ ਬੋਰਿਆਂ ਨਾਲ ਲੱਦੀਆਂ ਟਰਾਲੀਆਂ ਲਿਆ ਰਹੇ ਹਨ।
ਮੋਗਾ ਜ਼ਿਲ੍ਹੇ ਦੇ ਪਿੰਡ ਚੋਗਵਾਂ, ਸ੍ਰੀ ਮੁਕਤਸਰ ਸਾਹਬਿ ਦੇ ਪਿੰਡ ਮਿੱਡਾ, ਦਸੂਹਾ, ਮੁਕੇਰੀਆਂ ਤੇ ਹੋਰ ਪਿੰਡਾਂ ਤੋਂ ਨੌਜਵਾਨ ਮਿੱਟੀ ਦੇ ਬੋਰੇ ਭਰ ਕੇ ਟਰਾਲੀ ਵਿੱਚ ਲੱਦ ਕੇ ਧੁੱਸੀ ਬੰਨ੍ਹ ’ਤੇ ਪਹੁੰਚ ਰਹੇ ਹਨ। ਉੱਧਰ, ਮੰਡਾਲਾ ਛੰਨਾ ਕੋਲ ਪਏ ਪਾੜ ਨੂੰ ਪੂਰਨ ਦੇ ਕੰਮ ਵਿੱਚ ਹੋਰ ਤੇਜ਼ੀ ਆ ਗਈ ਹੈ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ ਅਗਵਾਈ ਵਿੱਚ ਚੱਲ ਰਹੇ ਇਸ ਕਾਰਜ ਵਿੱਚ ਪਹਿਲਾਂ ਪਿੰਡ ਮੰਡਾਲੇ ਵਾਲੇ ਪਾਸੇ ਤੋਂ ਹੀ ਬੰਨ੍ਹ ਬੰਨ੍ਹਣਾ ਸ਼ੁਰੂ ਕੀਤਾ ਗਿਆ ਸੀ ਅੱਜ ਨਸੀਰਪੁਰ ਵਾਲੇ ਪਾਸੇ ਤੋਂ ਵੀ ਬੰਨ੍ਹ ਨੂੰ ਬੰਨਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਡਰੇਨੇਜ਼ ਵਿਭਾਗ ਨੇ ਦੱਸਿਆ ਕਿ ਹੁਣ ਤੱਕ 25 ਹਜ਼ਾਰ ਤੋਂ ਵੱਧ ਬੋਰੇ ਬੰਨ੍ਹ ਬੰਨ੍ਹਣ ਲਈ ਵਰਤੇ ਜਾ ਚੁੱਕੇ ਹਨ।
ਮਿੱਟੀ ਦੇ ਬੋਰਿਆਂ ਦੀ 10 ਟਰਾਲੀਆਂ ਲੈ ਕੇ ਆਏ ਮੋਗਾ ਜ਼ਿਲ੍ਹੇ ਤੋਂ ਨੌਜਵਾਨ ਕਿਸਾਨ ਆਗੂ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਾਲ 100 ਦੇ ਕਰੀਬ ਨੌਜਵਾਨ ਆਏ ਹਨ।
ਸ੍ਰੀ ਮੁਕਤਸਰ ਸਾਹਬਿ ਦੇ ਪਿੰਡ ਮਿੱਡਾ ਤੋਂ ਨੌਜਵਾਨ ਦੋ ਦਨਿਾਂ ਤੋਂ ਲਗਾਤਾਰ ਆ ਰਹੇ ਹਨ। ਮਿੱਡਾ ਪਿੰਡ ਤੋਂ ਆਏ 25 ਦੇ ਕਰੀਬ ਨੌਜਵਾਨਾਂ ਨੇ ਮਿੱਟੀ ਦੇ ਬੋਰੇ ਭਰਨ ਵਿੱਚ ਮੋਹਰੀ ਭੂਮਿਕਾ ਨਿਭਾਈ। ਦਸੂਹਾ ਤੋਂ ਆਏ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਪਸ਼ੂਆਂ ਦੇ ਚਾਰੇ ਦੀ ਟਰਾਲੀ ਲੈ ਕੇ ਆਏ ਹਨ। ਬੜੂ ਸਾਹਬਿ ਅਕੈਡਮੀ ਦੇ ਧਨਾਲ ਕਲਾਂ ਤੋਂ ਹਰਜੀਤ ਸਿੰਘ ਅਤੇ ਅੰਗਰੇਜ਼ ਸਿੰਘ ਸਮੇਤ ਪੰਜ ਸਿੰਘ ਆਏ ਸਨ। ਮੰਤਰੀ ਮੰਡਲ ਦੀ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਕੈਬਨਿਟ ਮੰਤਰੀ ਬਲਕਾਰ ਸਿੰਘ ਉਚੇਰੇ ਤੌਰ ’ਤੇ ਮੰਡਾਲਾ ਛੰਨਾ ਪਹੁੰਚੇ।

Advertisement

Advertisement
Tags :
ਸਤਲੁਜਤਬਾਹੀਪੰਜਾਬੀਆਂਮਚਾਈਮਰਹਮਵੱਲੋਂ