ਭੀਮਾ ਕੋਰੇਗਾਓਂ ’ਚ ਪੰਜਾਬੀਆਂ ਨੇ ਸ਼ੌਰਿਆ ਦਿਵਸ ਮਨਾਇਆ
07:13 AM Jan 02, 2025 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਪੁਣੇ, 1 ਜਨਵਰੀ
ਪੁਣੇ (ਮਹਾਰਾਸ਼ਟਰ) ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭੀਮਾ ਕੋਰੇਗਾਓਂ ’ਚ ਅੱਜ 206ਵਾਂ ਸ਼ੌਰਿਆ ਦਿਵਸ ਮਨਾਇਆ ਗਿਆ। ਗੁਰਦੁਆਰਾ ਗੁਰੂ ਨਾਨਕ ਦਰਬਾਰ ਚਾਕਨ ਪੁਣੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇਦੱਸਿਆ ਕਿ ਇਹ ਸਮਾਗਮ ਸਿਧਾਰਥ ਫਾਊਂਡੇਸ਼ਨ ਵੱਲੋਂ ਕਰਵਾਇਆ ਗਿਆ। ਇਸ ਮੌਕੇ ਤਾਨਾ ਜੀ ਸੇਠ ਵੜਵੇ, ਰਾਮਦਾਸ ਜੀ ਧੰਨਵਟੇ, ਦਲਜੀਤ ਕੌਰ ਪੰਨੂ, ਕਵਿਤਾ ਵੜਵੇ ਅਤੇ ਸਤਨਾਮ ਸਿੰਘ ਪੰਨੂ ਸਮੇਤ ਹੋਰ ਬੁਲਾਰਿਆ ਨੇ 206 ਸਾਲ ਪਹਿਲਾਂ ਇਸੇ ਸਥਾਨ ’ਤੇ ਯੋਧਿਆਂ ਵੱਲੋਂ ਆਪਣੀ ਬਹਾਦਰੀ ਦਾ ਸਬੂਤ ਦਿੰਦਿਆਂ 28 ਹਜ਼ਾਰ ਪੇਸ਼ਵਾ ਸੈਨਾ ਨੂੰ ਹਰਾਇਆ ਸੀ। ਇਨ੍ਹਾਂ ਯੋਧਿਆਂ ਦੀ ਬਹਾਦਰੀ ਨਾਲ ਹੀ ਮਹਾਰਾਸ਼ਟਰ ’ਚ ਸਮਾਜਿਕ ਕ੍ਰਾਂਤੀ ਆਈ ਸੀ। ਇਸੇ ਕ੍ਰਾਂਤੀ ਸਦਕਾ ਇਸ ਪ੍ਰਾਂਤ ’ਚ ਜਾਤੀ ਪ੍ਰਥਾ ਖ਼ਤਮ ਹੋਈ ਸੀ।
Advertisement
Advertisement
Advertisement