For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਟਰੇਲਰ ਜਾਰੀ

07:27 AM Jun 27, 2024 IST
ਪੰਜਾਬੀ ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਟਰੇਲਰ ਜਾਰੀ
ਪੰਜਾਬੀ ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਟਰੇਲਰ ਰਿਲੀਜ਼ ਕਰਨ ਮੌਕੇ ਅਦਾਕਾਰ ਯੋਗਰਾਜ ਸਿੰਘ ਅਤੇ ਹੋਰ।
Advertisement

ਵਿਨੀਪੈਗ (ਸੁਰਿੰਦਰ ਮਾਵੀ):

Advertisement

ਦਾਵਤ ਰੈਸਟੋਰੈਂਟ ਐਂਡ ਤਨਵੀਰ ਜਗਪਾਲ ਦੇ ਉਦਮ ਨਵੀਂ ਬਣੀ ਪੰਜਾਬੀ ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਪਹਿਲਾ ਮੂਵੀ ਟਰੇਲਰ ਇੱਥੇ ਫੇਅਰ ਮਾਊਂਟ ਹੋਟਲ ਵਿੱਚ ਜਾਰੀ ਕੀਤਾ ਗਿਆ। ਇਸ ਮੌਕੇ ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਯੋਗਰਾਜ ਸਿੰਘ ਤੇ ਹੋਰ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਪਰਿਵਾਰਾਂ ਸਣੇ ਫ਼ਿਲਮ ਵੇਖਣ ਦੀ ਅਪੀਲ ਕੀਤੀ। ਇਹ ਫ਼ਿਲਮ 12 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਰਿਦਮ ਬੁਆਏਜ਼ ਵੱਲੋਂ ਕੈਨੇਡਾ ਵਿੱਚ ਡਿਸਟਰੀਬਿਊਟ ਕੀਤੀ ਜਾਣ ਵਾਲੀ ਇਸ ਫ਼ਿਲਮ ਦੇ ਲੇਖਕ, ਨਿਰਦੇਸ਼ਕ ਤੇ ਪ੍ਰੋਡਿਊਸਰ ਤਰਨਵੀਰ ਸਿੰਘ ਜਗਪਾਲ ਹਨ। ਫ਼ਿਲਮ ਵਿੱਚ ਮੁੱਖ ਭੂਮਿਕਾ ਯੋਗਰਾਜ ਸਿੰਘ, ਸਰਬਜੀਤ ਚੀਮਾ, ਮੋਨਿਕਾ ਗਿੱਲ, ਕਿੱਮੀ ਵਰਮਾ, ਈਸ਼ਾ ਰਿੱਕੀ, ਹਰਜ ਨਾਗਰੀ, ਗੁਰਨਾਜ ਕੌਰ, ਹਾਰਵੀ ਸੰਘਾ, ਕਮਲਜੀਤ ਨੀਰੂ ਤੇ ਬਲਜਿੰਦਰ ਅਟਵਾਲ ਨੇ ਨਿਭਾਈ ਹੈ। ਫ਼ਿਲਮ ਦੇ ਗੀਤ ਵੀਤ ਬਲਜੀਤ ਨੇ ਲਿਖੇ ਹਨ। ਮਿਊਜ਼ਿਕ ਜਸਕੀਰਤ ਸਿੰਘ ਦਾ ਹੈ। ਫ਼ਿਲਮ ਦਾ ਟਰੇਲਰ ਜਾਰੀ ਕਰਨ ਮੌਕੇ ਹਾਜ਼ਰ ਲੋਕਾਂ ਦਾ ਸੁਨੀਲ ਸ਼ਰਮਾ ਵੱਲੋਂ ਧੰਨਵਾਦ ਕੀਤਾ ਗਿਆ।

Advertisement
Author Image

joginder kumar

View all posts

Advertisement
Advertisement
×