For the best experience, open
https://m.punjabitribuneonline.com
on your mobile browser.
Advertisement

ਕਰੀਨਾ ਕਪੂਰ ਦੀ ਫਿਲਮ ‘ਦਿ ਬਕਿੰਘਮ ਮਰਡਰਜ਼’ 13 ਸਤੰਬਰ ਨੂੰ ਹੋਵੇਗੀ ਰਿਲੀਜ਼

08:11 AM Jul 02, 2024 IST
ਕਰੀਨਾ ਕਪੂਰ ਦੀ ਫਿਲਮ ‘ਦਿ ਬਕਿੰਘਮ ਮਰਡਰਜ਼’ 13 ਸਤੰਬਰ ਨੂੰ ਹੋਵੇਗੀ ਰਿਲੀਜ਼
Advertisement

ਮੁੰਬਈ: ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦੀ ਆਉਣ ਵਾਲੀ ਫਿਲਮ ‘ਦਿ ਬਕਿੰਘਮ ਮਰਡਰਜ਼’ ਸਿਨੇਮਾਘਰਾਂ ਵਿੱਚ 13 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਐਸ਼ ਟੰਡਨ, ਰਣਵੀਰ ਬਰਾੜ ਅਤੇ ਕੇਥ ਐਲਨ ਵੀ ਨਜ਼ਰ ਆਉਣਗੇ। ਇਹ ਫਿਲਮ ‘ਅਲੀਗੜ੍ਹ’, ‘ਸ਼ਾਹਿਦ’, ‘ਸਕੈਮ 1992: ਦਿ ਹਰਸ਼ਦ ਮਹਿਤਾ ਸਟੋਰੀ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਹੰਸਲ ਮਹਿਤਾ ਦੇ ਨਿਰਦੇਸ਼ਨ ਹੇਠ ਬਣੀ ਹੈ। ਫਿਲਮ ਨਾਲ ਕਰੀਨਾ ਬਤੌਰ ਸਹਿ-ਨਿਰਮਾਤਾ ਵੀ ਜੁੜੀ ਹੈ। ਕਰੀਨਾ ‘ਵੀਰੇ ਦੀ ਵੈਡਿੰਗ’ ਅਤੇ ‘ਕਰਿਊ’ ਤੋਂ ਬਾਅਦ ਏਕਤਾ ਕਪੂਰ ਨਾਲ ਮੁੜ ਕੰਮ ਕਰ ਰਹੀ ਹੈ। ਫਿਲਮ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ’ਤੇ ਫਿਲਮ ਦੇ ਇੱਕ ਪੋਸਟਰ ਨੂੰ ਸਾਂਝਾ ਕਰਦਿਆਂ ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ, ‘‘ਅਸੀਂ ਇਹ ਐਲਾਨ ਕਰਦਿਆਂ ਬਹੁਤ ਖੁਸ਼ ਹਾਂ ਕਿ ‘ਦਿ ਬਕਿੰਘਮ ਮਰਡਰਜ਼’ 13 ਸਤੰਬਰ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।’’ ਇਸ ਤੋਂ ਪਹਿਲਾਂ ਫਿਲਮ ਨੂੰ ਬੀਐੱਫਆਈ ਲੰਡਨ ਫਿਲਮ ਫੈਸਟੀਫਲ 2023 ਵਿੱਚ ਵੀ ਦਿਖਾਇਆ ਗਿਆ ਸੀ ਤੇ ਇਸ ਨੂੰ ਜੀਓ ਐੱਮਏਐੱਮਆਈ ਫਿਲਮ ਫੈਸਟੀਵਲ 2023 ਵਿੱਚ ਵੀ ਭਰਵਾਂ ਹੁੰਗਾਰਾ ਮਿਲਿਆ ਸੀ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×