For the best experience, open
https://m.punjabitribuneonline.com
on your mobile browser.
Advertisement

ਮਾਸਟਰ ਕਰਮਜੀਤ ਸਿੰਘ ਗਰੇਵਾਲ ਨੂੰ ਪੰਜਾਬੀ ਭਾਸ਼ਾ ਰਤਨ ਪੁਰਸਕਾਰ

10:33 AM Nov 22, 2024 IST
ਮਾਸਟਰ ਕਰਮਜੀਤ ਸਿੰਘ ਗਰੇਵਾਲ ਨੂੰ ਪੰਜਾਬੀ ਭਾਸ਼ਾ ਰਤਨ ਪੁਰਸਕਾਰ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਨਵੰਬਰ
ਲੁਧਿਆਣਾ ਦੇ ਖੇੜੀ ਝਮੇੜੀ ਸਕੂਲ ਦੇ ਅਧਿਆਪਕ ਮਾਸਟਰ ਕਰਮਜੀਤ ਸਿੰਘ ਗਰੇਵਾਲ ਨੂੰ ਖਾਲਸਾ ਗਲੋਬਲ ਰੀਚ ਫਾਂਊਂਡੇਸ਼ਨ (ਯੂ.ਐੱਸ) ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਅੰਮ੍ਰਿਤਸਰ ਵੱਲੋਂ ‘ਪੰਜਾਬੀ ਭਾਸ਼ਾ ਰਤਨ ਪੁਰਸਕਾਰ’ ਨਾਲ ਨਿਵਾਜਿਆ ਗਿਆ। ਇਸ ਐਵਾਰਡ ਵਿੱਚ ਸਨਮਾਨ ਪੱਤਰ, ਸਰਟੀਫੀਕੇਟ, ਟਰਾਫੀ, ਦੁਸ਼ਾਲਾ ਅਤੇ 10000 ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ। ਮਾਸਟਰ ਗਰੇਵਾਲ ਨੂੰ ਇਹ ਪੁਰਸਕਾਰ ਖਾਲਸਾ ਗਲੋਬਲ ਰੀਚ ਫਾਂਊਂਡੇਸ਼ਨ (ਯੂ.ਐੱਸ) ਦੇ ਕੋਆਰਡੀਨੇਟਰ ਡਾ. ਸਰਬਜੀਤ ਸਿੰਘ, ਪ੍ਰਿੰਸੀਪਲ ਖਾਲਸਾ ਆਫ਼ ਐਜੂਕੇਸ਼ਨ ਡਾ.ਖ਼ੁਸ਼ਿਵੰਦਰ ਕੁਮਾਰ ਨਾਹਨ ਆਦਿ ਸਖ਼ਸ਼ੀਅਤਾਂ ਨੇ ਦਿੱਤਾ।
ਉਕਤ ਸਕੂਲ ਵਿੱਚ ਪੰਜਾਬੀ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਕਰਮਜੀਤ ਗਰੇਵਾਲ ਨੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨਾਲ ਜੋੜਨ ਲਈ ਬੱਚਿਆਂ ਨਾਲ ਰਲ ਕੇ 800 ਵੀਡੀਓ ਤਿਆਰ ਕੀਤੇ ਹਨ। ਇਨ੍ਹਾਂ ਦੇ ਯੂਟਿਊਬ ਅਤੇ ਹੋਰ ਸਾਈਟਾਂ ’ਤੇ 80 ਲੱਖ ਵਿਊ ਹਨ। ਪੰਜਾਬੀ ਪੜ੍ਹਾਉਣ ਲਈ ਨਵੀਆਂ ਵਿਧੀਆਂ ਜਿਵੇਂ ਗਾ ਕੇ ਪੜ੍ਹਾਉਣਾ, ਕਿਊ ਆਰ ਕੋਡ, ਪਾਠ ਪੁਸਤਕਾਂ ਵਿੱਚ ਸ਼ਾਮਲ ਗੀਤਾਂ ਦੇ ਆਡੀਓ/ਵੀਡੀਓ ਸਟੂਡੀਓ, ਗੂਗਲ ਪੇਪਰ ਅਦਿ ਤਿਆਰ ਕੀਤੇ ਹਨ। ਬਾਲ ਸਾਹਿਤ ’ਚ ਉਨ੍ਹਾਂ ਦੀਆਂ 10 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਛੱਤੀਸਗੜ ਦੇ ਵਿਦਿਆਰਥੀਆਂ ਨਾਲ ਮਿਲ ਕੇ ਵੀ ਸਿੱਖਿਆ ਬਾਰੇ ਵੀਡੀਓ ਬਣਾਏ ਹਨ। ਸ਼੍ਰੀ ਗਰੇਵਾਲ ਦੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀ.ਬੀ.ਐੱਸ.ਈ ਦੀਆਂ ਪਾਠ ਪੁਸਤਕਾਂ ਵਿੱਚ ਰਚਨਾਵਾਂ ਸ਼ਾਮਲ ਹਨ। ਇਸ ਤੋਂ ਪਹਿਲਾਂ ਇਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਅਧਿਆਪਕ ਰਾਸ਼ਟਰੀ ਪੁਰਸਕਾਰ, ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ, ਇਨ੍ਹਾਂ ਦੇ ਲਿਖੇ ਗੀਤ ‘ਲੋਰੀ’ ਨੂੰ ਭਾਰਤ ਸਰਕਾਰ ਵੱਲੋਂ ਸਵਾ ਲੱਖ ਰੁਪਏ ਦਾ ਪਹਿਲਾ ਇਨਾਮ, ਪਹਿਲੀ ਬਾਲ ਗੀਤ ਪੁਸਤਕ “ਛੱਡ ਕੇ ਸਕੂਲ ਮੈਨੂੰ ਆ” ਨੂੰ ਸਾਹਿਤ ਅਕਾਦਮੀ ਵੱਲੋਂ ਸਰਵੋਤਮ ਬਾਲ ਪੁਸਤਕ ਪੁਰਸਕਾਰ, ਪੰਜਾਬੀ ਵਰਣਮਾਲਾ ਵੀਡੀਓ ਨੂੰ ਅਮੈਰੀਕਨ ਇੰਡੀਆ ਫਾਂਊਂਡੇਸ਼ਨ ਟ੍ਰੱਸਟ ਵੱਲੋਂ ਪਹਿਲਾ ਇਨਾਮ ਤੇ ਦੋ ਰਾਜ ਪੱਧਰੀ ਪੁਰਸਕਾਰ ਵੀ ਮਿਲੇ ਹਨ।

Advertisement

Advertisement
Advertisement
Author Image

sukhwinder singh

View all posts

Advertisement