ਪੰਜਾਬ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਸਮਾਪਤ
10:48 AM Nov 15, 2023 IST
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 14 ਨਵੰਬਰ
ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ, ਪਟਿਆਲਾ ਦੀ ਰਹਿਨੁਮਾਈ ਹੇਠ ਪਿੰਡ ਢੇਲਪੁਰ ਦੇ ਯੂਨਾਈਟਡ ਰੋਲਰ ਸਕੇਟਿੰਗ ਕਲੱਬ ਵਿੱਚ ਚੱਲ ਰਹੀ 35ਵੀਂ ਪੰਜਾਬ ਰੋਲਰ ਸਕੇਟਿੰਗ ਖੇਡ ਚੈਂਪੀਅਨਸ਼ਿਪ ਸਮਾਪਤ ਹੋ ਗਈ।
ਇਨਾਮ ਵੰਡ ਸਮਾਰੋਹ ਵਿੱਚ ਮਨਪ੍ਰੀਤ ਸਿੰਘ ਛੱਤਵਾਲ, ਸਿਮਰਨਜੀਤ ਸਿੰਘ ਸੱਗੂ, ਰਜਨੀਸ਼ ਕੁਮਾਰ ਜੈਨ ਅਤੇ ਜਸਪਾਲ ਸਿੰਘ ਭਾਟੀਆ ਨੇ ਸ਼ਮੂਲੀਅਤ ਕੀਤੀ।
ਇਸ ਖੇਡ ਮੁਕਾਬਲੇ ਵਿਚ ਪੰਜਾਬ ਦੇ 18 ਜ਼ਿਲ੍ਹਿਆਂ ਦੇ 750 ਖਿਡਾਰੀਆਂ (ਕੇਵਲ ਰੋਲਰ/ਇਨਲਾਈਨ ਹਾਕੀ) ਵਲੋਂ ਹਿੱਸਾ ਲਿਆ ਗਿਆ। ਸ੍ਰੀ ਛਤਵਾਲ ਨੇ ਇਸ ਖੇਡ ਨਾਲ ਸਬੰਧਤ ਸਮੁੱਚੀ ਪ੍ਰਬੰਧਕ ਟੀਮ ਨੂੰ ਪੰਜਾਬ ਵਿੱਚ ਰੋਲਰ ਸਪੋਰਟਸ ਦਾ ਪੱਧਰ ਵਧੇਰੇ ਉੱਚਾ ਚੁੱਕਣ ਅਤੇ ਪ੍ਰਚਾਰ ਲਈ ਹੋਰ ਵੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਖੇਡ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਵਿੱਚੋਂ ਚੁਣਵੇਂ ਖਿਡਾਰੀ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਏ ਕੌਮੀ ਪੱਧਰ ’ਤੇ ਹੋਣ ਜਾ ਰਹੀ 61ਵੀਂ ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੇ।
Advertisement
Advertisement