ਤਰਨ ਤਾਰਨ ਪੁਲੀਸ ਵੱਲੋਂ ਜੱਗੂ ਭਗਵਾਨਪੁਰੀਆ ਤੇ ਅਮ੍ਰਿਤਪਾਲ ਬਾਠ ਗਰੋਹਾਂ ਦੇ ਪੰਜ ਮੈਂਬਰ ਗ੍ਰਿਫ਼ਤਾਰ
12:54 PM Dec 29, 2024 IST
ਅੰਮ੍ਰਿਤਸਰ, 29 ਦਸੰਬਰ
ਪੰਜਾਬ ਪੁਲੀਸ ਨੇ ਅੱਜ ਜੱਗੂ ਭਗਵਾਨਪੁਰੀਆ ਤੇ ਅਮ੍ਰਿਤਪਾਲ ਬਾਠ ਗਰੋਹਾਂ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਅਮਰੀਕਾ ਦੇ ਬਣੇ ਗਲੋਕ 9ਐੱਮਐੱਮ ਪਿਸਟਲ ਸਣੇ ਚਾਰ ਹਥਿਆਰ ਬਰਾਮਦ ਕੀਤੇ ਹਨ।
Advertisement
Advertisement
ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਤਰਨ ਤਾਰਨ ਪੁਲੀਸ ਨੇ ਇਕ ਵੱਡੀ ਕਾਰਵਾਈ ਵਿਚ ਜੱਗੂ ਭਗਵਾਨਪੁਰੀਆ ਤੇ ਅਮ੍ਰਿਤਪਾਲ ਬਾਠ ਗਰੋਹਾਂ ਦੇ ਪੰਜ ਗੁਰਗਿਆਂ ਨੂੰ ਗਲੋਕ 9ਐੱਮਐੱਮ ਪਿਸਟਲ ਸਣੇ ਚਾਰ ਹਥਿਆਰਾਂ ਨਾਲ ਕਾਬੂ ਕੀਤਾ ਹੈ।’’ ਪੰਜਾਬ ਪੁਲੀਸ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਹ ਕੁਝ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿਚ ਸਨ। ਇਸ ਤੋਂ ਪਹਿਲਾਂ ਪੰਜਾਬ ਪੁਲੀਸ ਨੇ ਸ਼ਨਿੱਚਰਵਾਰ ਨੂੰ ਨਾਰਕੋ-ਟੈਰਰ ਮਾਡਿਊਲ ਦੇ ਪਰਦਾਫਾਸ਼ ਦਾ ਦਾਅਵਾ ਕਰਦਿਆਂ ਗੁਰਜੀਤ ਸਿੰਘ ਤੇ ਬਲਜੀਤ ਸਿੰਘ ਨਾਂ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। -ਏਐੱਨਆਈ
Advertisement