ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab News: ਪੰਜਾਬ ’ਚ ਕਣਕ ਦੇ ਭਾਅ ਨੇ ਅਸਮਾਨ ਛੂਹਿਆ

05:38 AM Jan 09, 2025 IST

* ਮੰਗ ਅਤੇ ਸਪਲਾਈ ਵਿੱਚ ਪਾੜਾ ਵਧਿਆ
* ਕਿਸਾਨਾਂ ਦਾ ਕਣਕ ਬੀਜਾਈ ’ਤੇ ਲਾਗਤ ਖਰਚਾ ਵਧਿਆ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 8 ਜਨਵਰੀ
ਇਸ ਵੇਲੇ ਜਦੋਂ ਕਣਕ ਦੀ ਫ਼ਸਲ ਜੋਬਨ ’ਤੇ ਹੈ ਤਾਂ ਅਗਲੀ ਵਾਢੀ ਤੋਂ ਤਿੰਨ ਮਹੀਨੇ ਪਹਿਲਾਂ ਪੰਜਾਬ ’ਚ ਕਣਕ ਦਾ ਭਾਅ ਹੁਣ 3500 ਰੁਪਏ ਪ੍ਰਤੀ ਕੁਇੰਟਲ ਨੂੰ ਛੂਹਣ ਲੱਗਿਆ ਹੈ। ਸੂਬੇ ਵਿੱਚ ਕਣਕ ਦੀ ਭਾਰੀ ਕਮੀ ਹੈ, ਜਿਸ ਕਰਕੇ ਕਣਕ ਦਾ ਭਾਅ ਪਹਿਲੀ ਵਾਰ ਇੰਨਾ ਵਧਿਆ ਹੈ। ਪਿਛਲੇ ਹਾੜੀ ਦੇ ਮੰਡੀਕਰਨ ਸੀਜ਼ਨ (ਅਪਰੈਲ 2024 ਵਿੱਚ) ਵਿੱਚ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2275 ਰੁਪਏ ਪ੍ਰਤੀ ਕੁਇੰਟਲ ਸੀ।
ਵੇਰਵਿਆਂ ਅਨੁਸਾਰ ਐਤਕੀਂ ਆਟੇ ਦਾ ਭਾਅ 3800 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜਣ ਦੀ ਸੰਭਾਵਨਾ ਹੈ। ਕੱਲ੍ਹ ਆਟੇ ਦਾ ਭਾਅ 3600-3700 ਰੁਪਏ ਪ੍ਰਤੀ ਕੁਇੰਟਲ ਸੀ। ਪਿਛਲੇ ਸਾਲ ਮਈ ਵਿਚ ਇਹੋ ਭਾਅ 2650 ਰੁਪਏ ਪ੍ਰਤੀ ਕੁਇੰਟਲ ਦਾ ਸੀ। ਕਣਕ ਦੀ ਮੰਗ ਤੇ ਸਪਲਾਈ ਵਿੱਚ ਪਾੜੇ ਨੇ ਅੱਜ ਓਪਨ ਮਾਰਕੀਟ ਸੇਲ ਸਕੀਮ (ਓਐੱਮਐੱਸਐੱਸ) ਨਿਲਾਮੀ ਦੌਰਾਨ ਔਸਤ ਕੀਮਤਾਂ ਨੂੰ 3100 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਾ ਦਿੱਤਾ ਹੈ। ਪੰਜਾਬ ਵਿੱਚ ਆਟਾ ਮਿੱਲਾਂ, ਬਰੈੱਡ ਅਤੇ ਬੇਕਰੀ ਯੂਨਿਟ ਪ੍ਰੋਸੈਸਿੰਗ ਲਈ ਕਣਕ ਦੀ ਪ੍ਰਾਪਤੀ ਮਹਿੰਗਾ ਸੌਦਾ ਬਣ ਗਈ ਹੈ। ਭਾਰਤੀ ਖ਼ੁਰਾਕ ਨਿਗਮ ਦੇ ਸੂਤਰ ਆਖਦੇ ਹਨ ਕਿ ਕਣਕ ਦੀ ਥੋੜ੍ਹੀ ਮਾਤਰਾ ਵੀ 3500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਹੀ ਹੈ। ਮੌਜੂਦਾ ਕਣਕ ਦੀ ਫ਼ਸਲ ਇਸ ਵਾਰ ਕਾਫ਼ੀ ਪ੍ਰਭਾਵਿਤ ਹੋਈ ਹੈ, ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਜ਼ਮੀਨ ’ਚ ਹੀ ਵਾਹ ਦਿੱਤਾ ਸੀ, ਉਨ੍ਹਾਂ ਨੂੰ ਕਣਕ ਦੀ ਦੁਬਾਰਾ ਬਿਜਾਈ ਕਰਨੀ ਪਈ ਹੈ। ਬਠਿੰਡਾ ਦੇ ਪਿੰਡ ਦਿਆਲਪੁਰਾ ਭਾਈਕਾ ਦੇ ਕਿਸਾਨ ਰਣਬੀਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਐਤਕੀਂ ਲਾਗਤ ਖ਼ਰਚੇ ਵਧ ਗਏ ਹਨ ਅਤੇ ਪ੍ਰਤੀ ਏਕੜ ਪਿੱਛੇ ਪੰਜ ਤੋਂ ਛੇ ਹਜ਼ਾਰ ਰੁਪਏ ਦਾ ਵਾਧੂ ਖਰਚਾ ਪੈ ਗਿਆ ਹੈ। ਬਾਜ਼ਾਰ ਵਿਚ ਆਟਾ ਮਿੱਲਾਂ ਵਾਲਿਆਂ ਨੂੰ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਧ ਭੁਗਤਾਨ ਦੇ ਬਾਵਜੂਦ ਆਟੇ ਦੀ ਸਪਲਾਈ ਪੂਰੀ ਨਹੀਂ ਹੈ। ਵੱਡੀਆਂ ਆਟਾ ਮਿੱਲਾਂ ਸਮਰੱਥਾ ’ਤੇ ਨਹੀਂ ਚੱਲ ਰਹੀਆਂ ਹਨ। ਪੰਜਾਬ ਫਲੋਰ ਮਿੱਲਜ਼ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਘਈ ਨੇ ਦੱਸਿਆ ਕਿ ਪ ਲੰਘੇ ਸਾਲ ਕੁੱਲ ਕਣਕ ਵਿੱਚੋਂ 95 ਫ਼ੀਸਦੀ ਤੋਂ ਵੱਧ ਕਣਕ ਦੀ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਕੀਤੀ ਗਈ ਸੀ ਅਤੇ ਪ੍ਰਾਈਵੇਟ ਖ਼ਰੀਦ ਘੱਟ ਰਹਿ ਗਈ ਸੀ। ਉਨ੍ਹਾਂ ਕਿਹਾ ਕਿ ਕਣਕ ਪ੍ਰੋਸੈਸਿੰਗ ਉਦਯੋਗ ਨੂੰ ਸੂਬੇ ਵਿੱਚ ਹਰ ਮਹੀਨੇ ਦੋ ਲੱਖ ਟਨ ਕਣਕ ਦੀ ਲੋੜ ਹੁੰਦੀ ਹੈ ਪਰ ਕਣਕ ਉਪਲਬਧ ਨਹੀਂ। ਐੱਫਸੀਆਈ ਨੇ ਦਸੰਬਰ ਤੋਂ ਸਟਾਕ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਤੇ ਹਰ ਹਫ਼ਤੇ ਨਿਲਾਮੀ ਵਿੱਚ 14000 ਮੀਟਰਿਕ ਟਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਬ੍ਰੈੱਡ ਤੇ ਬਿਸਕੁਟ ਪੈਦਾ ਕਰਨ ਵਾਲੇ ਬੌਨ ਗਰੁੱਪ ਆਫ਼ ਇੰਡਸਟਰੀਜ਼ ਦੇ ਮੁੱਖ ਕਾਰਜਕਾਰੀ ਅਫ਼ਸਰ ਪ੍ਰਵੀਨ ਗਰਗ ਨੇ ਕਿਹਾ ਕਿ ਮੰਗ ਅਤੇ ਸਪਲਾਈ ਵਿਚਲੇ ਖੱਪੇ ਨੂੰ ਪੂਰਨ ਲਈ ਐੱਫ਼ਸੀਆਈ ਨੂੰ ਹਰ ਹਫ਼ਤੇ ਓਐੱਮਐੱਸਐੱਸ ਤਹਿਤ ਹੋਰ ਕਣਕ ਜਾਰੀ ਕਰਨੀ ਚਾਹੀਦੀ ਹੈ। ਪਿਛਲੀ ਵਾਰ ਅਕਤੂਬਰ ’ਚ ਬਰਾਊਨ ਬਰੈੱਡ ਦੀ ਕੀਮਤ ਵਿੱਚ 5 ਰੁਪਏ ਦਾ ਵਾਧਾ ਕੀਤਾ ਸੀ।

ਜਨਵਰੀ ਤੇ ਅਪਰੈਲ ਵਿਚਾਲੇ ਹੁੰਦੀ ਹੈ ਅਨਾਜ ਦੀ ਘਾਟ: ਐੱਫਸੀਆਈ

ਭਾਰਤੀ ਖ਼ੁਰਾਕ ਨਿਗਮ (ਐੱਫਸੀਆਈ) ਦੇ ਖੇਤਰੀ ਜਨਰਲ ਮੈਨੇਜਰ ਬੀ ਸ੍ਰੀਨਿਵਾਸਨ ਨੇ ਕਿਹਾ ਕਿ ਕਣਕ ਪ੍ਰੋਸੈਸਿੰਗ ਉਦਯੋਗ ਨੂੰ ਆਮ ਤੌਰ ’ਤੇ ਜਨਵਰੀ ਅਤੇ ਅਪਰੈਲ ਦੇ ਵਿਚਕਾਰ ਅਨਾਜ ਦੀ ਘਾਟ ਝੱਲਣੀ ਪੈਂਦੀ ਹੈ। ਉਹ ਮੰਗ ਅਤੇ ਉਪਲਬਧਤਾ ਵਿੱਚ ਅੰਤਰ ਦੇ ਆਧਾਰ ’ਤੇ ਓਐੱਮਐੱਸਐੱਸ ਅਧੀਨ ਕਣਕ ਜਾਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਕੀਮਤਾਂ ’ਚ ਸਥਿਰਤਾ ਲਈ ਪਹਿਲਾਂ ਬਾਜ਼ਾਰ ਦਾ ਮੁਲਾਂਕਣ ਵੀ ਕੀਤਾ ਜਾਂਦਾ ਹੈ।

Advertisement

Advertisement