Punjab News: ਪੰਜਾਬ ਦੇ ਮਾਲ ਅਫ਼ਸਰਾਂ ਨੇ ਹੜਤਾਲ ਦਾ ਫ਼ੈਸਲਾ ਵਾਪਸ ਲਿਆ
05:29 AM Jan 14, 2025 IST
ਚੰਡੀਗੜ੍ਹ:
Advertisement
ਪੰਜਾਬ ਦੇ ਮਾਲ ਅਫ਼ਸਰਾਂ ਨੇ 14 ਜਨਵਰੀ ਤੋਂ ਹੜਤਾਲ ’ਤੇ ਜਾਣ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੇ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਹੈ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਵਿਰੁੱਧ ਕਥਿਤ ਤੌਰ ’ਤੇ ਦਰਜ ਕੀਤੇ ਝੂਠੇ ਕੇਸ ਦੀ ਜਾਂਚ ਸੀਨੀਅਰ ਆਈਏਐੱਸ ਅਧਿਕਾਰੀ ਤੋਂ ਕਰਵਾਉਣ ਤੇ ਮੁਅੱਤਲ ਕੀਤੇ ਤਹਿਸੀਲਦਾਰਾਂ ਦੀ ਬਹਾਲੀ ਬਾਰੇ ਚਰਚਾ ਕੀਤੀ ਗਈ। ਸ੍ਰੀ ਮੁੰਡੀਆਂ ਨੇ ਵਫ਼ਦ ਦੀਆਂ ਮੰਗਾਂ ਧਿਆਨ ਨਾਲ ਸੁਣੀਆਂ ਤੇ ਚੰਨੀ ਵਿਰੁੱਧ ਦਰਜ ਕੇਸ ਦੀ ਜਾਂਚ ਸੀਨੀਅਰ ਆਈਏਐੱਸ ਅਧਿਕਾਰੀ ਤੋਂ ਕਰਵਾਉਣ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਮੁਅੱਤਲ ਕੀਤੇ ਤਹਿਸੀਲਦਾਰ ਦੀ ਬਹਾਲੀ ਵੀ ਜਲਦ ਕਰਨ ਦਾ ਭਰੋਸਾ ਦਿੱਤਾ। -ਟਨਸ
Advertisement
Advertisement