For the best experience, open
https://m.punjabitribuneonline.com
on your mobile browser.
Advertisement

Punjab News: ਸਿੱਖ ਗੁਰਦੁਆਰਾ ਚੋਣਾਂ ’ਚ ਜਾਤ ਆਧਾਰਤ ਰਾਖਵੇਂਕਰਨ ਬਾਰੇ ਪਟੀਸ਼ਨਾਂ ਖਾਰਜ

05:36 AM Jan 11, 2025 IST
punjab news  ਸਿੱਖ ਗੁਰਦੁਆਰਾ ਚੋਣਾਂ ’ਚ ਜਾਤ ਆਧਾਰਤ ਰਾਖਵੇਂਕਰਨ ਬਾਰੇ ਪਟੀਸ਼ਨਾਂ ਖਾਰਜ
Advertisement

* ਹਾਈ ਕੋਰਟ ਨੇ ਰਾਖਵੇਂਕਰਨ ਨੂੰ ਸਿੱਖ ਧਰਮ ਦੇ ਸਿਧਾਂਤਾਂ ਦੇ ਉਲਟ ਦੱਸਿਆ
* ਗੁਰੂ ਨਾਨਕ ਦੇ ‘ਏਕ ਓਂਕਾਰ’ ਫਲਸਫ਼ੇ ਤੇ ‘ਲੰਗਰ’ ਪ੍ਰਥਾ ਦੀ ਮਿਸਾਲ ਦਿੱਤੀ

Advertisement

ਸੌਰਭ ਮਲਿਕ
ਚੰਡੀਗੜ੍ਹ, 10 ਜਨਵਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਫੈਸਲੇ ’ਚ ਕਿਹਾ ਕਿ ਸਿੱਖ ਧਾਰਮਿਕ ਸੰਸਥਾ ਦੀਆਂ ਚੋਣਾਂ ਵਿੱਚ ਜਾਤ ਜਾਂ ਲਿੰਗ ਆਧਾਰਿਤ ਰਾਖਵਾਂਕਰਨ ਮੰਗਣਾ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਦੇ ਉਲਟ ਹੈ। ਜਸਟਿਸ ਅਨਿਲ ਖੇਤਰਪਾਲ ਤੇ ਜਸਟਿਸ ਹਰਪ੍ਰੀਤ ਕੌਰ ਜੀਵਨ ਦੇ ਬੈਂਚ ਨੇ ਸਮਾਨਤਾ ਅਤੇ ਏਕਤਾ ਦੇ ਸਿੱਖ ਫਲਸਫ਼ੇ ਦਾ ਹਵਾਲਾ ਦਿੰਦੇ ਹੋਏ ਕਈ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ। ਪਟੀਸ਼ਨਾਂ ਵਿੱਚ ਦਲੀਲ ਦਿੱਤੀ ਗਈ ਸੀ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਅਨੁਸੂਚਿਤ ਜਾਤੀ, ਪੱਛੜੇ ਵਰਗ, ਔਰਤਾਂ ਨੂੰ ਰਾਖਵਾਂਕਰਨ ਨਾ ਦੇਣਾ ਗੈਰ-ਸੰਵਿਧਾਨਕ ਤੇ ਲੋਕ ਪ੍ਰਤੀਨਿਧਤਾ ਐਕਟ ਦੀਆਂ ਵਿਵਸਥਾਵਾਂ ਦੀ ਉਲੰਘਣਾ ਹੈ। ਬੈਂਚ ਨੇ ਕਿਹਾ, ‘‘ਜਾਤ ਤੇ ਲਿੰਗ ਦੇ ਆਧਾਰ ’ਤੇ ਰਾਖਵੇਂਕਰਨ ਦੀ ਮੰਗ ਕਰਨਾ ਸਿੱਖ ਧਾਰਮਿਕ ਸੰਸਥਾ ਵਿੱਚ ਚੋਣਾਂ ਦੇ ਉਦੇਸ਼ ਲਈ ਸਿੱਖ ਧਰਮ ਦੇ ਬੇਦਾਗ਼ ਫਲਸਫੇ ਦੇ ਖ਼ਿਲਾਫ਼ ਜਾਵੇਗਾ। ਕਿਸੇ ਸੰਸਥਾ ਜਾਂ ਰਾਜ ਨੂੰ ਰਾਖਵੇਂਕਰਨ ਦੀ ਵਿਵਸਥਾ ਕਰਨ ਲਈ ਮਜਬੂਰ ਕਰਨ ਲਈ ਹੁਕਮ ਨਹੀਂ ਦਿੱਤਾ ਜਾ ਸਕਦਾ।’’ ਬੈਂਚ ਨੇ ਕਿਹਾ, ‘‘ਸਿੱਖ ਧਰਮ ਦਾ ਫ਼ਲਸਫ਼ਾ ਸਾਰੇ ਮਨੁੱਖਾਂ ਦੀ ਏਕਤਾ ’ਤੇ ਜ਼ੋਰ ਦਿੰਦਾ ਹੈ। ਗੁਰੂ ਨਾਨਕ ਦੇਵ ਵੱਲੋਂ ਸਥਾਪਤ ਸਿੱਖ ਧਰਮ ‘ਏਕ ਨੂਰ ਤੇ ਸਭ ਜਗ ਉਪਜਿਆ’ ਦੇ ਸਿਧਾਂਤ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ- ਜੋ ਦਰਸਾਉਂਦਾ ਹੈ ਕਿ ਇੱਕ ਪ੍ਰਕਾਸ਼ ਤੋਂ, ਭਾਵ ਇੱਕ ਵਿਸ਼ਵਵਿਆਪੀ ਸਰੋਤ ਤੋਂ ਸਾਰਾ ਬ੍ਰਹਿਮੰਡ ਬਣਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ੁਰੂਆਤੀ ਸ਼ਬਦ ‘ਏਕ ਓਂਕਾਰ’ ਹੈ, ਜੋ ਦਰਸਾਉਂਦਾ ਹੈ ਕਿ ਸਿਰਫ਼ ਇੱਕ ‘ਵਿਸ਼ਵਵਿਆਪੀ ਸਿਰਜਣਹਾਰ’ ਹੈ ਭਾਵ ‘ਰੱਬ’ ਜਿਸ ਨੂੰ ‘ਓਂਕਾਰ’ ਕਿਹਾ ਜਾਂਦਾ ਹੈ। ਇਹ ਮਨੁੱਖਤਾ ਦੇ ਸਾਰੇ ਰੂਪਾਂ ਵਿੱਚ ਏਕਤਾ ਨੂੰ ਵੀ ਦਰਸਾਉਂਦਾ ਹੈ।’’ ਬੈਂਚ ਨੇ ਕਿਹਾ, ‘‘ਸਿੱਖ ਧਰਮ ਆਪਣੇ ਦਰਸ਼ਨਾਂ ਅਤੇ ਸਿਧਾਂਤਾਂ ਦੀ ਪਾਲਣਾ ਕਰਦਾ ਹੈ। ‘ਲੰਗਰ’ ਜਾਂ ਭਾਈਚਾਰਕ ਰਸੋਈ ਦੀ ਪ੍ਰਥਾ ਏਕਤਾ ਦੀ ਸਭ ਤੋਂ ਵਧੀਆ ਮਿਸਾਲ ਸੀ। ਲੰਗਰ ਹਾਲ ਉਨ੍ਹਾਂ ਥਾਵਾਂ ਵਿੱਚੋਂ ਇੱਕ ਹਨ ਜਿੱਥੇ ਸਾਰਿਆਂ ਨਾਲ ਬਰਾਬਰ ਵਿਵਹਾਰ ਕੀਤਾ ਜਾਂਦਾ ਹੈ ਅਤੇ ਭੋਜਨ ਪੇਸ਼ ਕੀਤਾ ਜਾਂਦਾ ਹੈ; ਜਿੱਥੇ ਹਾਜ਼ਰ ਲੋਕ ਫਰਸ਼ ’ਤੇ ਬੈਠਦੇ ਹਨ ਅਤੇ ਸਾਦਾ ਭੋਜਨ ਖਾਂਦੇ ਹਨ।’’

Advertisement

Advertisement
Tags :
Author Image

joginder kumar

View all posts

Advertisement