AI Summit ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਫਰਾਂਸ ਜਾਣਗੇ
11:01 PM Jan 10, 2025 IST
Advertisement
ਪੈਰਿਸ, 10 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਫਰਾਂਸ ਦੇ ਸਰਕਾਰੀ ਦੌਰੇ ’ਤੇ ਆਉਣਗੇ। ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਕਿਹਾ ਕਿ ਸ੍ਰੀ ਮੋਦੀ ਦੋ ਰੋਜ਼ਾ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਸਿਖਰ ਵਾਰਤਾ ਵਿਚ ਸ਼ਿਰਕਤ ਕਰਨਗੇ। ਮੈਕਰੋਂ ਨੇ ਕਿਹਾ, ‘‘ਫਰਾਂਸ 11 ਤੇ 12 ਫਰਵਰੀ ਨੂੰ ਦੋ ਰੋਜ਼ਾ ਏਆਈ ਵਾਰਤਾ ਦੀ ਮੇਜ਼ਬਾਨੀ ਕਰੇਗਾ।’’ ਇਸ ਤੋਂ ਪਹਿਲਾਂ ਮੋਦੀ ਤੇ ਮੈਕਰੋਂ 18 ਨਵੰਬਰ ਨੂੰ ਰੀਓ ਡੀ ਜਨੇਰੋ (ਬ੍ਰਾਜ਼ੀਲ) ਵਿਚ ਜੀ20 ਸਿਖਰ ਵਾਰਤਾ ਤੋਂ ਇਕਪਾਸੇ ਮਿਲੇ ਸਨ। ਪਿਛਲੇ ਸਾਲ ਵਿਚ ਇਹ ਦੋਵਾਂ ਆਗੂਆਂ ਦਰਮਿਆਨ ਤੀਜੀ ਬੈਠਕ ਸੀ। ਮੈਕਰੋਂ ਪਿਛਲੇ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਸਨ। -ਪੀਟੀਆਈ
Advertisement
Advertisement
Advertisement