JEE Advanced 5 ਤੋਂ 18 ਨਵੰਬਰ 2024 ਵਿਚਾਲੇ ਕੋਰਸ ਛੱਡਣ ਵਾਲੇ ਪ੍ਰੀਖਿਆਰਥੀ ਜੇਈਈ-ਐਡਵਾਂਸਡ ਦੇ ਯੋਗ: ਸੁਪਰੀਮ ਕੋਰਟ
08:11 PM Jan 10, 2025 IST
Advertisement
ਨਵੀਂ ਦਿੱਲੀ, 10 ਜਨਵਰੀ
ਸੁਪਰੀਮ ਕੋਰਟ ਨੇ 5 ਤੋਂ 18 ਨਵੰਬਰ 2024 ਵਿਚਾਲੇ ਕੋਰਸ ਛੱਡਣ ਵਾਲੇ ਪਟੀਸ਼ਨਰਾਂ ਨੂੰ ਸਾਂਝੀ ਦਾਖਲਾ ਪ੍ਰੀਖਿਆ (ਜੇਈਈ) ਐਡਵਾਂਸਡ ਲਈ ਰਜਿਸਟਰੇਸ਼ਨ ਕਰਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਜਸਟਿਸ ਬੀਆਰ ਗਵਈ ਅਤੇ ਜਸਟਿਸ ਅਗਸਟੀਨ ਜੌਰਜ ਮਸੀਹ ਦੇ ਬੈਂਚ ਨੇ ਜੇਈਈ ਐਡਵਾਂਸਡ ਦੇ ਪ੍ਰੀਖਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮੌਕਿਆਂ ਦੀ ਗਿਣਤੀ ਘਟਾਉਣ (ਤਿੰਨ ਤੋਂ ਘਟਾ ਕੇ ਦੋ ਕਰਨ) ਖ਼ਿਲਾਫ਼ ਦਾਇਰ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਇਹ ਹੁਕਮ ਪਾਸ ਕੀਤੇ। ਸੁਪਰੀਮ ਕੋਰਟ ਨੇ ਕਿਹਾ ਕਿ ਜੇਈਈ-ਐਡਵਾਂਸਡ ਪ੍ਰੀਖਿਆ ਕਰਾਉਣ ਵਾਲੇ ਸਾਂਝੇ ਦਾਖਲਾ ਬੋਰਡ (ਜੇਏਬੀ) ਨੇ ਪਿਛਲੇ ਸਾਲ 5 ਨਵੰਬਰ ਨੂੰ ਪ੍ਰੈੱਸ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਵਿਦਿਅਕ ਸਾਲ 2023, 2024 ਤੇ 2025 ’ਚ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਜੇਈਈ-ਐਡਵਾਂਸਡ ਪ੍ਰੀਖਿਆ ਦੇਣ ਦੇ ਯੋਗ ਹੋਣਗੇ। -ਪੀਟੀਆਈ
Advertisement
Advertisement
Advertisement