ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab News: ਜਰਨੈਲੀ ਸੜਕ ’ਤੇ ਬੱਸ ਤੇ ਪੰਜ ਕੈਂਟਰ ਟਕਰਾਏ

01:43 PM Dec 06, 2024 IST

ਜੋਗਿੰਦਰ ਸਿੰਘ ਓਬਰਾਏ
ਖੰਨਾ, 6 ਦਸੰਬਰ
Punjab News: ਇਥੇ ਅੱਜ ਸਵੇਰ ਨੈਸ਼ਨਲ ਹਾਈਵੇਅ ਦੇ ਪੁਲ ਉੱਪਰ ਇਕ ਤੋਂ ਬਾਅਦ ਪੰਜ ਗੱਡੀਆਂ ਆਪਸ ਵਿਚ ਟਕਰਾਈਆਂ ਜਿਸ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ। ਇਸ ਦੌਰਾਨ ਹਾਈਵੇਅ ’ਤੇ ਜਾਮ ਲੱਗ ਗਿਆ ਅਤੇ ਰਾਹਗੀਰਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਸਵੇਰੇ ਤੜਕੇ ਇਕ ਮਿਰਚਾਂ ਨਾਲ ਭਰੇ ਕੈਂਟਰ ਨੇ ਅੱਗੇ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਨੰਬਰ ਐਚਆਰ73ਜੀਵਾਈ-3692 ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਪਿਛੋਂ ਆ ਰਹੀਆਂ ਗੱਡੀਆਂ ਇਕ ਦੂਜੇ ਵਿਚ ਟਕਰਾ ਗਈਆਂ। ਇਸ ਦੌਰਾਨ ਇਕ ਕੰਟੇਨਰ ਨੰਬਰ ਆਰਜੇ14ਜੀਜੀ-8261 ਵੀ ਮਿਰਚਾਂ ਵਾਲੇ ਕੈਂਟਰ ਵਿਚ ਜਾ ਟਕਰਾਇਆ ਜਿਸ ਨੇ ਹਾਈਵੇਅ ਜਾਮ ਕਰ ਦਿੱਤਾ ਅਤੇ ਉਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜਿਸ ਵਿਚ ਐਮਾਜ਼ੋਨ ਕੰਪਨੀ ਦਾ ਸੋਨੀਪਤ ਤੋਂ ਲੁਧਿਆਣਾ ਜਾ ਰਿਹਾ ਕੈਂਟਰ ਨੰਬਰ ਐਚਆਰ39ਐਫ਼-8669 ਜਾ ਟਕਰਾਇਆ ਅਤੇ ਉਸ ਪਿੱਛੇ ਇਕ ਹੋਰ ਹਰਿਆਣਾ ਨੰਬਰ ਐਚਆਰ69ਸੀ-9079 ਦਾ ਕੈਂਟਰ ਜਾ ਵੱਜਿਆ।

Advertisement

ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਐਫ਼ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਦੁਰਘਟਨਾਗ੍ਰਸਤ ਵਾਹਨਾਂ ਨੂੰ ਹਾਈਵੇਅ ਤੋਂ ਹਟਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਅਤੇ ਜ਼ਖਮੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਨੇੜਲੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਮੌਕੇ ਥਾਣਾ ਸਿਟੀ-2 ਦੇ ਥਾਣੇਦਾਰ ਗੁਰਵਿੰਦਰ ਕੁਮਾਰ, ਕੇਸ਼ਵ ਕੁਮਾਰ ਅਤੇ ਰਜਨਦੀਪ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦਾ ਮੁੱਖ ਕਾਰਨ ਮਿਰਚਾਂ ਨਾਲ ਭਰਿਆ ਕੈਂਟਰ ਹੈ ਜੋ ਤੇਜ਼ ਰਫ਼ਤਾਰ ਵਿਚ ਸੀ ਤੇ ਉਸ ਨੇ ਅੱਗੇ ਜਾ ਰਹੀ ਬੱਸ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਚਾਰ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਅਤੇ ਇਕ ਵਿਅਕਤੀ ਮਨੋਜ ਕੁਮਾਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਉਪਰੰਤ ਚੰਡੀਗੜ੍ਹ ਰੈਫ਼ਰ ਕੀਤਾ ਗਿਆ। ਇਸ ਮੌਕੇ ਹਸਪਤਾਲ ਵਿਚ ਜ਼ੇਰੇ ਇਲਾਜ ਬੱਸ ਡਰਾਈਵਰ ਤੋਖ ਰਾਜ ਨੇ ਦੱਸਿਆ ਕਿ ਉਹ ਰਿਵਾੜੀ ਤੋਂ ਜਲੰਧਰ ਜਾ ਰਿਹਾ ਸੀ ਤਾਂ ਅਚਾਨਕ ਮਿਰਚਾਂ ਨਾਲ ਭਰੇ ਕੈਂਟਰ ਨੇ ਉਸ ਨੂੰ ਟੱਕਰ ਮਾਰੀ। ਉਸ ਨੇ ਦੱਸਿਆ ਕਿ ਬੱਸ ਪਿਛੋਂ ਖਾਲੀ ਹੋਣ ਕਾਰਨ ਕਿਸੇ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸੇ ਤਰ੍ਹਾਂ ਕੈਂਟਰ ਡਰਾਈਵਰ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਰਬੜ ਨਾਲ ਭਰੇ ਕੈਂਟਰ ਸਮੇਤ ਆਪਣੇ ਸਾਥੀ ਸੰਨੀ ਨਾਲ ਸੋਨੀਪਤ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਅਤੇ ਅੱਗੇ ਹਾਈਵੇਅ ਤੇ ਖੜ੍ਹੇ ਕੰਟੇਨਰ ਵਿਚ ਐਮਾਜ਼ੋਨ ਕੰਪਨੀ ਦਾ ਕੈਂਟਰ ਜਾ ਟਕਰਾਇਆ ਜਿਸ ਨੂੰ ਬਚਾਉਂਦੇ ਹੋਏ ਉਸਦਾ ਕੈਂਟਰ ਵੀ ਕੰਟੇਨਰ ਵਿਚ ਜਾ ਟਕਰਾਇਆ। ਇਸ ਹਾਦਸੇ ਵਿਚ ਐਮਾਜ਼ੋਨ ਕੰਪਨੀ ਦੇ ਡਰਾਈਵਰ ਰਤਨੇਸ਼ ਕੁਮਾਰ ਦੀ ਲੱਤ ਟੁੱਟ ਗਈ ਅਤੇ ਕਲੀਨਰ ਮਨੋਜ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ।

ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ 4 ਵਿਅਕਤੀਆਂ ਨੂੰ ਹਾਦਸੇ ਉਪਰੰਤ ਹਸਪਤਾਲ ਲਿਆਂਦਾ ਗਿਆ ਜਿਨ੍ਹਾਂ ਵਿਚੋਂ ਮਨੋਜ ਕੁਮਾਰ ਦੀ ਗੰਭੀਰ ਹਾਲਤ ਕਾਰਨ ਉਸ ਨੂੰ ਚੰਡੀਗੜ੍ਹ ਰੈਫਰ ਕਰਨਾ ਪਿਆ। ਇਸ ਘਟਨਾ ਉਪਰੰਤ ਸ਼ਹਿਰ ਵਾਸੀਆਂ ਅਤੇ ਵੱਖ ਵੱਖ ਜੱਥੇਬੰਦੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨੈਸ਼ਨਲ ਹਾਈਵੇਅ ’ਤੇ ਲਾਈਟਾਂ ਬੰਦ ਹੋਣ ਕਾਰਨ ਅਨੇਕਾਂ ਹਾਦਸੇ ਹਾਦਸੇ ਵਾਪਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਆਉਣ ਵਾਲੇ ਦਿਨਾਂ ਵਿਚ ਧੁੰਦ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਜਲਦ ਹਾਈਵੇਅ ਦੀਆਂ ਲਾਈਟਾਂ ਠੀਕ ਕਰਵਾਈਆਂ ਜਾਣ ਅਤੇ ਹਾਈਵੇਅ ’ਤੇ ਪਏ ਟੋਇਆਂ ਨੂੰ ਠੀਕ ਕਰਵਾਇਆ ਜਾਵੇ।

Advertisement

Advertisement