Punjab News: ਸੀਪੀਆਈ ਆਗੂ ਕਾਮਰੇਡ ਕਰਤਾਰ ਬੁਆਣੀ ਦਾ ਦੇਹਾਂਤ
ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 19 ਨਵੰਬਰ
ਸੀਪੀਆਈ ਜ਼ਿਲ੍ਹਾ ਲੁਧਿਆਣਾ ਦੇ ਸਾਬਕਾ ਸਕੱਤਰ, ਸੀਪੀਆਈ ਸੂਬਾ ਸਕੱਤਰੇਤ ਮੈਂਬਰ, ਨੈਸ਼ਨਲ ਕੌਂਸਲ ਮੈਂਬਰ ਕਾਮਰੇਡ ਕਰਤਾਰ ਸਿੰਘ ਬੁਆਣੀ ਅੱਜ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਭਰਾ ਜਗਜੀਤ ਸਿੰਘ ਝੱਜ ਤੇ ਸੱਜਣ ਸਿੰਘ (ਕੈਨੇਡਾ) ਅਨੁਸਾਰ ਕਾਮਰੇਡ ਬੁਆਣੀ ਦਾ ਅੰਤਿਮ ਸੰਸਕਾਰ ਪਿੰਡ ਬੁਆਣੀ ਵਿਚ 20 ਨਵੰਬਰ ਨੂੰ 11 ਵਜੇ ਕੀਤਾ ਜਾਵੇਗਾ।
ਸੂਬਾ ਸਕੱਤਰੇਤ ਮੈਂਬਰ ਰਮੇਸ਼ ਰਤਨ, ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਕਾਮਰੇਡ ਡੀਪੀ ਮੌੜ ਅਤੇ ਸਹਾਇਕ ਸਕੱਤਰ ਚਮਕੌਰ ਸਿੰਘ ਬਰਮੀ ਨੇ ਦੱਸਿਆ ਕਿ ਕਾਮਰੇਡ ਨੇ ਖਾਲਸਾ ਕਾਲਜ ਲੁਧਿਆਣਾ ਵਿਚ ਪੜ੍ਹਦਿਆਂ ਏਆਈਐਸਐਫ ਵਿੱਚ ਸ਼ਾਮਲ ਹੋ ਕੇ ਵਿਦਿਆਰਥੀ ਜੀਵਨ ਤੋਂ ਹੀ ਸੰਘਰਸ਼ ਦਾ ਰਾਹ ਅਪਣਾਇਆ। ਉਹ ਰੀਗਲ ਸਿਨੇਮਾ ਮੋਗੇ 1972 ਦੇ ਘੋਲ ਵਿੱਚ ਸ਼ਾਮਲ ਹੋਏ। ਕਰਤਾਰ ਬੁਆਣੀ 1982 ਤੋਂ 2018 ਤੱਕ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਰਹੇ। ਇਸ ਮੌਕੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ, ਕਾਮਰੇਡ ਜਗਰੂਪ, ਡਾ. ਅਰੁਣ ਮਿੱਤਰਾ, ਐਮ.ਐਸ. ਭਾਟੀਆ, ਕੇਵਲ ਸਿੰਘ ਬਨਵੈਤ, ਚੇਅਰਮੈਨ ਤਰਲੋਚਨ ਸਿੰਘ ਬੁਆਣੀ, ਦਾਨ ਸਿੰਘ, ਸਤਿਨਾਮ ਸਿੰਘ, ਡਾ. ਰਜਿੰਦਰ ਪਾਲ ਸਿੰਘ ਔਲਖ, ਡਾ. ਗੁਲਜ਼ਾਰ ਸਿੰਘ ਪੰਧੇਰ, ਭਗਵੰਤ ਸਿੰਘ ਬੁਆਣੀ, ਕਿਸਾਨ ਆਗੂ ਜਸਵੀਰ ਝੱਜ ਨੇ ਦੁੱਖ ਦਾ ਪ੍ਰਗਟਾਵਾ ਕੀਤਾ।