ਪੰਜਾਬ ਕਿੰਗਜ਼ ਨੇ ਆਈਪੀਐਲ 2025 ਦੇ ਸੀਜ਼ਨ ਤੋਂ ਪਹਿਲਾਂ ਪੌਂਟਿੰਗ ਨੂੰ ਮੁੱਖ ਕੋਚ ਨਿਯੁਕਤ ਕੀਤਾ
05:46 PM Sep 18, 2024 IST
Advertisement
ਬੰਗਲੁਰੂ, 18 ਸਤੰਬਰ
Advertisement
ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੂੰ 2025 ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਤੋਂ ਪਹਿਲਾਂ ਚਾਰ ਸਾਲ ਦੇ ਕਰਾਰ ’ਤੇ ਪੰਜਾਬ ਕਿੰਗਜ਼ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਰਿਕੀ ਪੋਂਟਿੰਗ ਟ੍ਰੇਵਰ ਬੇਲਿਸ ਦੀ ਜਗ੍ਹਾ ਲੈਣਗੇ, ਜੋ ਪਿਛਲੇ ਸੀਜ਼ਨ ਵਿੱਚ ਆਈਪੀਐਲ ਵਿੱਚ ਨੌਵੇਂ ਸਥਾਨ ’ਤੇ ਰਹਿਣ ਤੋਂ ਬਾਅਦ ਜੁਲਾਈ ਵਿੱਚ ਪੰਜਾਬ ਟੀਮ ਤੋਂ ਵੱਖ ਹੋ ਗਿਆ ਸੀ।
Advertisement
ਜ਼ਿਕਰਯੋਗ ਹੈ ਕਿ ਪੋਂਟਿੰਗ ਦਿੱਲੀ ਕੈਪੀਟਲਜ਼ ਨਾਲ ਸੱਤ ਸੈਸ਼ਨ ਬਿਤਾਉਣ ਤੋਂ ਬਾਅਦ ਅਹੁਦਾ ਸੰਭਾਲਣਗੇ। ਕਿੰਗਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਤੀਸ਼ ਮੇਨਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਅਗਲੇ ਚਾਰ ਸੀਜ਼ਨਾਂ ਲਈ ਸਾਡੀ ਟੀਮ ਦਾ ਮਾਰਗਦਰਸ਼ਨ ਅਤੇ ਨਿਰਮਾਣ ਕਰਨ ਲਈ ਰਿਕੀ ਨੂੰ ਲੈ ਕੇ ਬਹੁਤ ਖੁਸ਼ ਹਾਂ। ਉਸ ਦਾ ਤਜਰਬਾ ਸਾਡੀ ਮਦਦ ਕਰਨ ਲਈ ਮਹੱਤਵਪੂਰਨ ਹੈ। ਪੰਜਾਬ ਨੇ ਹੁਣ ਤੱਕ ਕੋਈ ਵੀ ਆਈਪੀਐਲ ਖ਼ਿਤਾਬ ਨਹੀਂ ਜਿੱਤਿਆ ਹੈ ਜਦੋਂ ਕਿ ਉਹ 2014 ਵਿੱਚ ਉਪ ਜੇਤੂ ਰਹੇ ਸਨ। ਰਾਈਟਰਜ਼
Advertisement