For the best experience, open
https://m.punjabitribuneonline.com
on your mobile browser.
Advertisement

ਸ਼ਤਰੰਜ ਓਲੰਪਿਆਡ: ਭਾਰਤ ਦੀਆਂ ਦੋਵੇਂ ਟੀਮਾਂ ਸਿਖ਼ਰ ’ਤੇ

09:20 AM Sep 18, 2024 IST
ਸ਼ਤਰੰਜ ਓਲੰਪਿਆਡ  ਭਾਰਤ ਦੀਆਂ ਦੋਵੇਂ ਟੀਮਾਂ ਸਿਖ਼ਰ ’ਤੇ
ਹੰਗਰੀ ਦੇ ਗਰੈਂਡਮਾਸਟਰ ਰਿਚਰਡ ਰੈਪਰਟ ਨਾਲ ਮੁਕਾਬਲੇ ਵਿੱਚ ਹਿੱਸਾ ਲੈਂਦਾ ਹੋਇਆ ਭਾਰਤੀ ਗਰੈਂਡਮਾਸਟਰ ਡੀ. ਗੁਕੇਸ਼। -ਫੋਟੋ: ਪੀਟੀਆਈ
Advertisement

ਬੁਡਾਪੈਸਟ, 17 ਸਤੰਬਰ
ਦੁਨੀਆ ਦੇ ਨੰਬਰ ਚਾਰ ਭਾਰਤੀ ਗਰੈਂਡਮਾਸਟਰ ਅਰਜੁਨ ਏਰੀਗੈਸੀ ਦੀ ਇੱਥੇ ਖੇਡੇ ਜਾ ਰਹੇ 45ਵੇਂ ਸ਼ਤਰੰਜ ਓਲੰਪਿਆਡ ਵਿੱਚ ਲਗਾਤਾਰ ਛੇਵੀਂ ਜਿੱਤ ਸਦਕਾ ਭਾਰਤ ਦੀ ਪੁਰਸ਼ ਟੀਮ ਨੇ ਛੇਵੇਂ ਗੇੜ ਵਿੱਚ ਵੀ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਭਾਰਤ ਦੀਆਂ ਦੋਵੇਂ ਪੁਰਸ਼ ਤੇ ਮਹਿਲਾ ਟੀਮਾਂ ਛੇਵੇਂ ਗੇੜ ਤੋਂ ਬਾਅਦ ਸਿਖ਼ਰ ’ਤੇ ਕਾਬਜ਼ ਹਨ। ਏਰੀਗੈਸੀ ਨੇ ਛੇਵੇਂ ਗੇੜ ਵਿੱਚ ਹੰਗਰੀ ਦੇ ਸਜੁਗਿਰੋਵ ਸਾਨਨ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ, ਜਿਥੇ ਡੀ. ਗੁਕੇਸ਼ ਨੇ ਹੰਗਰੀ ਦੇ ਸਿਖ਼ਰਲੇ ਖਿਡਾਰੀ ਰਿਚਰਡ ਰੈਪਰਟ ਖ਼ਿਲਾਫ਼ ਕਾਲੇ ਮੋਹਰਿਆਂ ਨਾਲ ਡਰਾਅ ਖੇਡਿਆ, ਉੱਥੇ ਹੀ ਆਰ. ਪ੍ਰਗਨਾਨੰਦਾ ਨੇ ਪੀਟਰ ਲੇਕੋ ਨਾਲ ਅੰਕ ਸਾਂਝੇ ਕੀਤੇ। ਵਿਦਿਤ ਗੁਜਰਾਤੀ ਵੱਲੋਂ ਬੈਂਜਾਮਿਨ ਗਲੇਦੁਰਾ ਨੂੰ ਹਰਾਉਣ ਨਾਲ ਭਾਰਤ ਨੇ ਹੰਗਰੀ ’ਤੇ 3-1 ਨਾਲ ਜਿੱਤ ਦਰਜ ਕਰਦਿਆਂ ਛੇ ਗੇੜਾਂ ਤੋਂ ਬਾਅਦ ਪੁਰਸ਼ ਵਰਗ ਵਿੱਚ ਲੀਡ ਹਾਸਲ ਕਰ ਲਈ।
ਮਹਿਲਾ ਵਰਗ ਵਿੱਚ ਦਿਵਿਆ ਦੇਸ਼ਮੁਖ ਦੀ ਐਲੇਨਾ ਡੈਨੀਲਿਅਨ ’ਤੇ ਜਿੱਤ ਸਦਕਾ ਭਾਰਤ ਨੇ ਅਰਮੇਨੀਆ ਖ਼ਿਲਾਫ਼ ਸ਼ੁਰੂਆਤੀ ਲੀਡ ਹਾਸਲ ਕਰ ਲਈ। ਡੀ. ਹਰਿਕਾ ਅਤੇ ਆਰ ਵੈਸ਼ਾਲੀ ਨੇ ਆਪੋ-ਆਪਣੇ ਮੁਕਾਬਲੇ ਡਰਾਅ ਖੇਡੇ। ਉਧਰ ਤਾਨੀਆ ਸਚਦੇਵ ਨੇ ਮਜ਼ਬੂਤ ​​ਸਥਿਤੀ ਵਿੱਚ ਹੋਣ ਦੇ ਬਾਵਜੂਦ ਚੌਥੇ ਬੋਰਡ ’ਤੇ ਐਨਾ ਸਰਗਾਸਿਆਨ ਨਾਲ ਡਰਾਅ ਖੇਡਿਆ। ਇਸ ਦੇ ਬਾਵਜੂਦ ਭਾਰਤ ਨੇ ਇਹ ਮੈਚ 2.5-1.5 ਨਾਲ ਜਿੱਤ ਲਿਆ। ਪੁਰਸ਼ਾਂ ਦੀ ਟੀਮ ਵਾਂਗ ਭਾਰਤੀ ਮਹਿਲਾ ਟੀਮ ਵੀ ਸੂਚੀ ਵਿੱਚ ਸਿਖ਼ਰ ’ਤੇ ਕਾਇਮ ਹੈ। -ਪੀਟੀਆਈ

Advertisement

Advertisement
Advertisement
Author Image

Advertisement