ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਬਣਿਆ ਕੈਂਸਰ ਦੀ ਰਾਜਧਾਨੀ: ਰਾਜੇਵਾਲ

08:42 AM Aug 24, 2024 IST
ਧਰਨੇ ਦੌਰਾਨ ਮੰਚ ’ਤੇ ਬੈਠੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ।

ਡਾ. ਰਾਜਿੰਦਰ ਸਿੰਘ
ਡੇਰਾ ਬਾਬਾ ਨਾਨਕ, 23 ਅਗਸਤ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਅੱਜ ਸਰਹੱਦੀ ਕਸਬੇ ’ਚ ਸਹਿਕਾਰੀ ਸੁਸਾਇਟੀ ਅਤੇ ਸਹਿਕਾਰੀ ਬੈਂਕ ਡੇਰਾ ਬਾਬਾ ਨਾਨਕ ਦੀ ਬਰਾਂਚ ਦੇ ਬਾਹਰ ਪਿਛਲੇ 13 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਧਰਨੇ ’ਚ ਸ਼ਾਮਿਲ ਹੋਣ ਲਈ ਇੱਥੇ ਪੁੱਜੇ। ਕਿਸਾਨ ਆਗੂਆਂ ਵੱਲੋਂ ਬੈਂਕ ’ਚ ਹੋਏ 15 ਕਰੋੜ ਦੇ ਗਬਨ ਨੂੰ ਲੈ ਕੇ ਦੋਸ਼ੀ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਲਈ ਪਿਛਲੇ 13 ਮਹੀਨਿਆਂ ਤੋਂ ਬੈਂਕ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬਲਬੀਰ ਸਿੰਘ ਰਾਜੇਵਾਲ ਸਥਾਨਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵੀ ਨਤਮਸਤਕ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੇਵਾਲ ਨੇ ਕਿਹਾ ਕੇ ਡੇਰਾ ਬਾਬਾ ਨਾਨਕ ’ਚ ਪਿਛਲੇ 13 ਮਹੀਨਿਆਂ ਤੋਂ ਚੱਲ ਰਿਹਾ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਬੈਂਕ ਦੇ ਕਥਿਤ ਦੋਸ਼ੀ ਕਰਮਚਾਰੀ ਸਲਾਖ਼ਾਂ ਦੇ ਪਿੱਛੇ ਨਹੀਂ ਜਾਂਦੇ। ਪੰਜਾਬ ਦੇ ਪਾਣੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦਾ ਪਾਣੀ ਲਗਾਤਾਰ ਜ਼ਹਿਰੀਲਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੈਂਸਰ ਤੇ ਹੈਪੈਟਾਇਟਸ ਸੀ ਨਾਲ ਬਿਮਾਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2003 ਵਿਚ ਪੰਜਾਬ ਕੈਂਸਰ ਨਾਲ ਸਿਰਫ 18 ਮੌਤਾਂ ਹੁੰਦੀਆਂ ਸਨ ਜਦਕਿ 2018 ’ਚ ਇਹ ਗਿਣਤੀ 65 ਹੋ ਗਈ ਅਤੇ ਹੁਣ ਇਹ ਅੰਕੜਾ 100 ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਕੈਂਸਰ ਮਾਮਲਿਆਂ ’ਚ ਪੰਜਾਬ ਦੇਸ਼ ਦੀ ਰਾਜਧਾਨੀ ਬਣ ਗਿਆ ਹੈ ਜੋ ਗੰਭੀਰ ਮੁੱਦਾ ਹੈ।

Advertisement

Advertisement
Advertisement