ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਣੇ ਕਾਰ ਹਾਦਸਾ: ਨਾਬਾਲਗ ਦਾ ਦਾਦਾ ਡਰਾਈਵਰ ਨੂੰ ਬੰਦੀ ਬਣਾਉਣ ਦੇ ਦੋਸ਼ ’ਚ ਗ੍ਰਿਫ਼ਤਾਰ, 28 ਤੱਕ ਦਾ ਪੁਲੀਸ ਰਿਮਾਂਡ

11:23 AM May 25, 2024 IST

ਪੁਣੇ (ਮਹਾਰਾਸ਼ਟਰ), 25 ਮਈ
ਪੁਣੇ ਵਿੱਚ ਪੋਰਸ਼ ਕਾਰ ਹਾਦਸੇ ਵਿੱਚ ਕਥਿਤ ਤੌਰ ’ਤੇ ਸ਼ਾਮਲ 17 ਸਾਲਾ ਲੜਕੇ ਦੇ ਦਾਦਾ ਨੂੰ ਪਰਿਵਾਰ ਦੀ ਗੱਡੀ ਦੇ ਡਰਾਈਵਰ ਨੂੰ ਬੰਦੀ ਬਣਾ ਕੇ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ 'ਚ ਲੜਕੇ ਦੇ ਪਿਤਾ ਵਿਸ਼ਾਲ ਅਗਰਵਾਲ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ, ਕਿਉਂਕਿ ਇਨ੍ਹਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਲੜਕਾ ਕਾਰ ਨਹੀਂ ਚਲਾ ਰਿਹਾ ਸੀ। ਲੜਕੇ ਦੇ ਪਰਿਵਾਰ ਨਾਲ ਸਬੰਧਤ ਡਰਾਈਵਰ ਦੀ ਸ਼ਿਕਾਇਤ 'ਤੇ ਯਰਵਡਾ ਪੁਲੀਸ ਨੇ ਲੜਕੇ ਦੇ ਦਾਦਾ ਅਤੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਹਾਦਸੇ ਤੋਂ ਬਾਅਦ ਨੌਜਵਾਨ ਦੇ ਦਾਦਾ ਅਤੇ ਪਿਤਾ ਨੇ ਕਥਿਤ ਤੌਰ 'ਤੇ ਡਰਾਈਵਰ ਦਾ ਫੋਨ ਲੈ ਲਿਆ ਤੇ ਆਪਣੇ ਬੰਗਲੇ ’ਚ ਉਸ ਨੂੰ ਬੰਦੀ ਬਣਾ ਲਿਆ। ਡਰਾਈਵਰ ਦੀ ਪਤਨੀ ਨੇ ਪਤੀ ਨੂੰ ਮੁਕਤ ਕਰਵਾਇਆ।

Advertisement

ਇਸ ਦੌਰਾਨ ਪੁਣੇ ਦੀ ਅਦਾਲਤ ਨੇ ਨਾਬਾਲਗ ਦੇ ਦਾਦੇ ਨੂੰ 28 ਮਈ ਤੱਕ ਪੁਲੀਸ ਹਿਰਾਸਤ ’ਚ ਭੇਜ ਦਿੱਤਾ।

Advertisement