ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਣੇ ਕਾਰ ਹਾਦਸਾ: ਨਾਬਾਲਗ ਦਾ ਪਿਤਾ ਪੁਲੀਸ ਹਿਰਾਸਤ ’ਚ ਭੇਜਿਆ

06:53 AM May 29, 2024 IST

ਪੁਣੇੇ:

Advertisement

ਪੁਣੇ ਦੀ ਇੱਕ ਅਦਾਲਤ ਨੇ ਅੱਜ ਪੌਸ਼ ਕਾਰ ਹਾਦਸੇ ਵਿਚ ਕਥਿਤ ਤੌਰ ’ਤੇ ਸ਼ਾਮਲ ਨਾਬਾਲਗ ਦੇ ਪਿਤਾ ਰੀਅਲ ਅਸਟੇਟ ਕਾਰੋਬਾਰੀ ਵਿਸ਼ਾਲ ਅਗਰਵਾਲ ਨੂੰ ਪਰਿਵਾਰ ਦੇ ਡਰਾਈਵਰ ਨੂੰ ਕਥਿਤ ਅਗਵਾ ਕਰਨ ਅਤੇ ਬੰਧਕ ਬਣਾਉਣ ਦੇ ਮਾਮਲੇ ਵਿਚ 31 ਮਈ ਤੱਕ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ ਹੈ। ਅਦਾਲਤ ਨੇ ਇਸੇ ਮਾਮਲੇ ਵਿੱਚ ਮੁਲਜ਼ਮ ਨਾਬਾਲਗ ਦੇ ਦਾਦੇ ਦੀ ਪੁਲੀਸ ਹਿਰਾਸਤ ਵੀ 31 ਮਈ ਤੱਕ ਵਧਾ ਦਿੱਤੀ ਹੈ। ਦੋਵਾਂ ਮੁਲਜ਼ਮਾਂ ਨੂੰ ਜੁਡੀਸ਼ੀਅਲ ਮੈਜਿਸਟਰੇਟ (ਪਹਿਲੀ ਸ਼੍ਰੇਣੀ) ਏਏ ਪਾਂਡੇ ਸਾਹਮਣੇ ਪੇਸ਼ ਕੀਤਾ ਗਿਆ। ਦੋਵਾਂ ’ਤੇ ਆਈਪੀਸੀ ਦੀ ਧਾਰਾ 365 ਤੇ 368 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਣੇ ਸ਼ਹਿਰ ਦੇ ਕਲਿਆਣੀ ਨਗਰ ਇਲਾਕੇ ਵਿੱਚ 19 ਮਈ ਦੀ ਸਵੇਰ ਨੂੰ ਇੱਕ ਨਾਬਾਲਗ ਵੱਲੋਂ ਚਲਾਈ ਜਾ ਰਹੀ ਤੇਜ਼ ਰਫ਼ਤਾਰ ਪੌਸ਼ ਕਾਰ ਮੋਟਰਸਾਈਕਲ ਨਾਲ ਟਕਰਾ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਪੁਲੀਸ ਦਾ ਦਾਅਵਾ ਹੈ ਕਿ ਹਾਦਸੇ ਸਮੇਂ ਨਾਬਾਲਗ ਨਸ਼ੇ ਵਿੱਚ ਸੀ। -ਪੀਟੀਆਈ

Advertisement
Advertisement
Advertisement