For the best experience, open
https://m.punjabitribuneonline.com
on your mobile browser.
Advertisement

ਪੁਣੇ: ਸ਼ਰਾਬੀ ਵੱਲੋਂ ਦੋ ਪੁਲੀਸ ਮੁਲਾਜ਼ਮਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼

06:33 AM Jul 07, 2024 IST
ਪੁਣੇ  ਸ਼ਰਾਬੀ ਵੱਲੋਂ ਦੋ ਪੁਲੀਸ ਮੁਲਾਜ਼ਮਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼
Advertisement

ਪੁਣੇ

Advertisement

ਪੁਣੇ ਸ਼ਹਿਰ ਵਿੱਚ ਇਕ ਵਿਅਕਤੀ ਨੇ ਨਸ਼ੇ ਦੀ ਹਾਲਤ ਵਿੱਚ ਇਕ ਮਹਿਲਾ ਪੁਲੀਸ ਮੁਲਾਜ਼ਮ ਅਤੇ ਉਸ ਦੇ ਸਾਥੀ ਪੁਲੀਸ ਮੁਲਾਜ਼ਮ ਨੂੰ ਕਥਿਤ ਤੌਰ ’ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਵਿਸ਼ਰਾਮਬਾਗ ਪੁਲੀਸ ਥਾਣੇ ਨੇੜੇ ਵਾਪਰੀ ਇਸ ਘਟਨਾ ਲਈ ਪੁਲੀਸ ਨੇ ਮੁਲਜ਼ਮ ਸੰਜੇ ਫ਼ਕੀਰਾ ਸਾਲਵੇ ਨੂੰ ਗ੍ਰਿਫ਼ਤਾਰ ਕੀਤਾ ਹੈ। ਸਹਾਇਕ ਪੁਲੀਸ ਇੰਸਪੈਕਟਰ ਸ਼ੈਲਜਾ ਜਨਕਰ ਨੇ ਕਿਹਾ, ‘‘ਅਸੀਂ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰ ਰਹੇ ਸੀ ਅਤੇ ਮੁਲਜ਼ਮ ਵੀ ਉਨ੍ਹਾਂ ਵਿੱਚੋਂ ਇਕ ਸੀ। ਅਸੀਂ ਉਸ ਨੂੰ ਪੁਲੀਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਪਰ ਉਸ ਨੇ ਬਹਿਸ ਸ਼ੁਰੂ ਕਰ ਦਿੱਤੀ। ਉਸ ਨੇ ਬਾਹਰ ਜਾਣ ਦੀ ਅਪੀਲ ਕੀਤੀ ਤੇ ਉਹ ਬਾਹਰੋਂ ਪੈਟਰੋਲ ਦੀ ਇਕ ਬੋਤਲ ਲੈ ਆਇਆ। ਉਸ ਨੇ ਪੈਟਰੋਲ ਇਕ ਸਿਪਾਹੀ ਤੇ ਉਸ ਉੱਪਰ ਪਾ ਦਿੱਤਾ।’’ ਉਨ੍ਹਾਂ ਕਿਹਾ, ‘‘ਮੁਲਜ਼ਮ ਨੇ ਆਪਣੀ ਜੇਬ ਵਿੱਚੋਂ ਲਾਈਟਰ ਵੀ ਕੱਢ ਲਿਆ ਸੀ ਪਰ ਹੋਰ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ।’’ ਸਾਲਵੇ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਤੇ ਸਰਕਾਰੀ ਮੁਲਾਜ਼ਮ ਦੀ ਡਿਊਟੀ ’ਚ ਅੜਿੱਕਾ ਪਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ

Advertisement

Advertisement
Author Image

sanam grng

View all posts

Advertisement