ਮਨੀਪੁਰ ’ਚ ਬੰਦ ਕਾਰਨ ਜਨ-ਜੀਵਨ ਪ੍ਰਭਾਵਿਤ
07:23 AM Sep 22, 2024 IST
ਇੰਫ਼ਾਲ, 21 ਸਤੰਬਰ
ਮਨੀਪੁਰ ਵਿੱਚ ਦਹਿਸ਼ਤੀ ਸਮੂਹ ਵੱਲੋਂ ਦਿੱਤੇ ਗਏ 18 ਘੰਟੇ ਦੇ ਬੰਦ ਦੇ ਸੱਦੇ ਕਾਰਨ ਇੰਫ਼ਾਲ ਘਾਟੀ ਦੇ ਜ਼ਿਲ੍ਹਿਆਂ ਵਿੱਚ ਆਮ ਜਨ-ਜੀਵਨ ਪ੍ਰਭਾਵਿਤ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਪਾਬੰਦੀਸ਼ੁਦਾ ਦਹਿਸ਼ਤੀ ਸੰਗਠਨ ਨੈਸ਼ਨਲ ਰੈਵੇਲਿਊਸ਼ਨਰੀ ਫਰੰਟ ਆਫ ਮਨੀਪੁਰ (ਐੱਨਆਰਐੱਫਐੱਮ) ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਕਾਰਨ ਘਾਟੀ ਦੇ ਪੰਜ ਜ਼ਿਲ੍ਹਿਆਂ ਵਿੱਚ ਬਾਜ਼ਾਰ, ਦੁਕਾਨਾਂ ਅਤੇ ਬੈਂਕ ਬੰਦ ਰਹੇ। ਸੜਕਾਂ ’ਤੇ ਆਵਾਜਾਈ ਵੀ ਨਾਮਾਤਰ ਹੀ ਰਹੀ। ਉਨ੍ਹਾਂ ਦੱਸਿਆ ਕਿ ਸੜਕਾਂ ’ਤੇ ਕੁੱਝ ਨਿੱਜੀ ਵਾਹਨ ਨਜ਼ਰ ਆਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਰੂਰੀ ਸੇਵਾਵਾਂ ਨੂੰ ਬੰਦ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ। ਇਸ ਦੌਰਾਨ ਮਨੀਪੁਰ ਦੇ ਚੂਰਾਚਾਂਦਪੁਰ ਵਿੱਚ ਪੁਲੀਸ ਨੇ ਗੋਲਾ-ਬਾਰੂਦ ਤੇ ਰਾਕੇਟ ਵਰਗੇ ਹਥਿਆਰ ਬਰਾਮਦ ਕੀਤੇ ਹਨ। ਪੁਲੀਸ ਨੇ ਬਿਆਨ ਵਿੱਚ ਕਿਹਾ ਕਿ ਸਮੁਲਾਮਲਨ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਬਰਾਮਦ ਕੀਤੇ ਗਏ। -ਪੀਟੀਆਈ
Advertisement
Advertisement