For the best experience, open
https://m.punjabitribuneonline.com
on your mobile browser.
Advertisement

ਨਵੇਂ ਅੱਡੇ ’ਚ ਖੜ੍ਹੀਆਂ ਪੀਆਰਟੀਸੀ ਦੀਆਂ ਬੱਸਾਂ ਨੂੰ ਅੱਗ ਲੱਗੀ

07:37 AM Jul 22, 2024 IST
ਨਵੇਂ ਅੱਡੇ ’ਚ ਖੜ੍ਹੀਆਂ ਪੀਆਰਟੀਸੀ ਦੀਆਂ ਬੱਸਾਂ ਨੂੰ ਅੱਗ ਲੱਗੀ
ਪਟਿਆਲਾ ’ਚ ਬੱਸ ’ਚੋਂ ਨਿਕਲੀਆਂ ਹੋਈਆਂ ਅੱਗ ਦੀਆਂ ਲਪਟਾਂ। -ਫ਼ੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 21 ਜੁਲਾਈ
ਸ਼ਹਿਰ ਦੇ ਨਵੇਂ ਬੱਸ ਸਟੈਂਡ ’ਚ ਬੀਤੀ ਦੇਰ ਰਾਤ ਖੜ੍ਹੀਆਂ ਬੱਸਾਂ ਵਿੱਚੋਂ ਇੱਕ ਮਿਨੀ ਬੱਸ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਉਸ ਦੇ ਨਾਲ ਖੜ੍ਹੀਆਂ ਹੋਰਾਂ ਬੱਸਾਂ ਵੀ ਅੱਗ ਦੀ ਲਪੇਟ ਵਿੱਚ ਆ ਗਈਆਂ। ਮੌਕੇ ’ਤੇ ਮੌਜੂਦ ਨਾਈਟ ਡਿਊਟੀ ’ਤੇ ਹਾਜ਼ਰ ਕੰਡਕਟਰਾਂ-ਡਰਾਈਵਰਾਂ ਤੇ ਹੋਰਾਂ ਵੱਲੋਂ ਬੜੀ ਮੁਸ਼ੱਕਤ ਨਾਲ ਨੇੜੇ ਖੜ੍ਹੀਆਂ ਬੱਸਾਂ ਨੂੰ ਧੱਕਾ ਲਗਾ ਕੇ ਦੂਰ ਕਰ ਕੇ ਬਚਾਇਆ ਗਿਆ। ਇਸ ਦੌਰਾਨ ਇੱਕ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਚੱਲ ਸਕਿਆ ਪਰ ਮੌਕੇ ’ਤੇ ਮੌਜੂਦ ਸਟਾਫ਼ ਦਾ ਕਹਿਣਾ ਸੀ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ’ਤੇ ਡਰਾਈਵਰਾਂ ਕੰਡਕਟਰਾਂ ਵੱਲੋਂ ਬੱਸ ਸਟੈਂਡ ਅਤੇ ਬੱਸਾਂ ਵਿੱਚ ਮੌਜੂਦ ਅੱਗ ਬੁਝਾਊ ਛੋਟੇ ਸਿਲੰਡਰਾਂ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਮੁਲਾਜ਼ਮਾਂ ਦੀ ਸੂਝ-ਬੂਝ ਨਾਲ ਕਿਸੇ ਵੱਡੇ ਹਾਦਸੇ ਤੋਂ ਬਚਾਅ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਲਾਜ਼ਮਾਂ ਨੇ ਆਖਿਆ ਕਿ ਰਾਤ ਸਵਾ ਇੱਕ ਵਜੇ ਦੇ ਕਰੀਬ ਪੀਆਰਟੀਸੀ ਦੀ ਮਿਨੀ ਬੱਸ ਨੂੰ ਅੱਗ ਲੱਗ ਗਈ ਸੀ, ਜਿਸ ਨਾਲ ਨੇੜੇ ਖੜ੍ਹੀਆਂ ਤਿੰਨ ਹੋਰ ਬੱਸਾਂ ਵੀ ਅੱਗ ਦੀ ਲਪੇਟ ’ਚ ਆ ਗਈਆਂ। ਉਨ੍ਹਾਂ ਦੱਸਿਆ ਕਿ ਬੱਸ ਨੂੰ ਅੱਗ ਲੱਗਣ ਬਾਰੇ ਪਤਾ ਲੱਗਣ ’ਤੇ ਡਰਾਈਵਰਾਂ ਤੇ ਕੰਡਕਟਰਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਨੇੜੇ ਖੜ੍ਹੀਆਂ ਬੱਸਾਂ ਨੂੰ ਦੂਰ ਕੀਤਾ ਗਿਆ ਅਤੇ ਜਿਨ੍ਹਾਂ ਬੱਸਾਂ ਨੂੰ ਹਾਲੇ ਮਾਮੂਲੀ ਅੱਗ ਲੱਗੀ ਸੀ, ਉਨ੍ਹਾਂ ’ਤੇ ਅੱਗ ਬੁਝਾਊ ਯੰਤਰਾਂ ਨਾਲ ਕਾਬੂ ਪਾਇਆ ਗਿਆ। ਮੁਲਾਜ਼ਮਾਂ ਦਾ ਕਹਿਣਾ ਸੀ ਜੇਕਰ ਉਹ ਸਮੇਂ ਸਿਰ ਮੌਕੇ ’ਤੇ ਨਾ ਮੌਜੂਦ ਹੁੰਦੇ ਤਾਂ ਹੋਰਨਾਂ ਬੱਸਾਂ ਦਾ ਵੀ ਵੱਡੇ ਪੱਧਰ ’ਤੇ ਨੁਕਸਾਨ ਹੋ ਸਕਦਾ ਸੀ।

Advertisement

Advertisement
Author Image

Advertisement
Advertisement
×