ਦਾਜ ਲਈ ਪ੍ਰੇਸ਼ਾਨ ਕੀਤੀ ਲੜਕੀ ਦੇ ਹੱਕ ਵਿੱਚ ਰੋਸ ਮਾਰਚ
07:40 AM Sep 27, 2024 IST
ਪੱਤਰ ਪ੍ਰੇਰਕ
ਲਹਿਰਾਗਾਗਾ, 26 ਸਤੰਬਰ
ਸਹੁਰੇ ਪਰਿਵਾਰ ਵੱਲੋਂ ਸਤਾਈ ਗੁਰਪ੍ਰੀਤ ਕੌਰ ਨੂੰ ਇਨਸਾਫ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੀਆਂ ਪਿੰਡ ਇਕਾਈਆਂ ਦਾ ਥਾਣੇ ਦੇ ਗੇਟ ਅੱਗੇ ਲੱਗਾ ਪੱਕਾ ਦਿਨ ਰਾਤ ਦਾ ਮੋਰਚਾ ਅੱਜ ਤਿਸਰੇ ਦਿਨ ਵੀ ਜਾਰੀ ਰਿਹਾ ਪਰ ਹਾਲੇ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਹਰਕਤ ਵਿੱਚ ਨਹੀਂ ਆਇਆ। ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਖੱਜਲ-ਖੁਆਰ , ਪ੍ਰੇਸ਼ਾਨ ਹੋ ਰਹੀ ਗੁਰਪ੍ਰੀਤ ਕੌਰ ਪੁੱਤਰੀ ਯਾਦਵਿੰਦਰ ਸਿੰਘ ਲਹਿਲ ਖੁਰਦ ਪਿੰਡ ਕੌਹਰੀਆ ਵਿੱਚ ਵਿਆਹੀ ਹੋਈ ਹੈ ਜਿਸ ਨੂੰ ਸਹੁਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਤਹਿਤ ਜਿਸਮਾਨੀ ਤੇ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਹੁਰੇ ਪਰਿਵਾਰ ਦੀ ਪਹੁੰਚ ਕਰਕੇ ਇਹ ਮਾਮਲਾ ਲਟਕ ਰਿਹਾ ਹੈ।
Advertisement
Advertisement