ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੇਐੱਨਯੂ ਵਿਦਿਆਰਥੀਆਂ ਵੱਲੋਂ ਸਿੱਖਿਆ ਮੰਤਰਾਲੇ ਵੱਲ ਰੋਸ ਮਾਰਚ

08:24 AM Aug 24, 2024 IST
ਜੇਐਨਯੂ ਦੇ ਵਿਦਿਆਰਥੀ ਰੋਸ ਮਾਰਚ ਕਰਦੇ ਹੋਏ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਜੇਐਨਯੂ ਵਿਦਿਆਰਥੀ ਯੂਨੀਅਨ ਨੇ ਸ਼ੁੱਕਰਵਾਰ ਨੂੰ ਸਕਾਲਰਸ਼ਿਪ ਦੀ ਰਕਮ ਵਿੱਚ ਵਾਧੇ ਸਮੇਤ ਆਪਣੀਆਂ ਮੰਗਾਂ ਲਈ ਦਬਾਅ ਪਾਉਣ ਲਈ ਸਿੱਖਿਆ ਮੰਤਰਾਲੇ ਵੱਲ ਮਾਰਚ ਕੀਤਾ ਪਰ ਦਿੱਲੀ ਪੁਲੀਸ ਨੇ ਉਨ੍ਹਾਂ ਦੇ ਕੈਂਪਸ ਦੇ ਬਾਹਰ ਹੀ ਰੋਕ ਦਿੱਤਾ। ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਨਿਕਲਣ ਤੋਂ ਰੋਕਣ ਲਈ ਬੈਰੀਕੇਡਿੰਗ ਦੀਆਂ ਕਈ ਪਰਤਾਂ ਦੇ ਨਾਲ ਪੁਲੀਸ ਕਰਮਚਾਰੀਆਂ ਦੀ ਭਾਰੀ ਤਾਇਨਾਤੀ ਕੀਤੀ। ਹਾਲਾਂਕਿ ਵਿਦਿਆਰਥੀਆਂ ਨੇ ਕੈਂਪਸ ਦੇ ਬਾਹਰ ਅੱਧਾ ਕਿਲੋਮੀਟਰ ਤੱਕ ਮਾਰਚ ਕੀਤਾ ਅਤੇ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਜਦੋਂ ਵਿਦਿਆਰਥੀਆਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨਾਲ ਝੜਪ ਹੋ ਗਈ।
ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ ਵਿੱਚ ਜੇਐਨਯੂਐਸਯੂ ਦੇ ਪ੍ਰਧਾਨ ਧਨੰਜੇ ਵੀ ਸ਼ਾਮਲ ਸਨ। ਗੌਰਵ (ਐੱਸ. ਐੱਲ. ਕੌਂਸਲਰ), ਪ੍ਰਾਚੀ, ਸ਼੍ਰੇਅ, ਨਿਵਾਸ, ਬਿਪਿਨ, ਸੁਰੂਚੀ ਸਮੇਤ ਹੋਰ ਆਇਸਾ ਕਾਰਕੁਨਾਂ ਅਤੇ ਆਮ ਵਿਦਿਆਰਥੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਵਿਦਿਆਰਥਣਾਂ ਪੁਲੀਸ ਹੱਥੋਂ ਤੰਗ ਹੋਈਆਂ। ਕੁਝ ਮਹਿਲਾ ਕਾਮਰੇਡਾਂ ਦੀ ਕੁੱਟਮਾਰ ਕੀਤੀ ਗਈ ਅਤੇ ਪੁਲੀਸ ਨੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ। ਪੁਲੀਸ ਨੇ ਆਖ਼ਿਰਕਾਰ ਜੇਐੱਨਯੂਐੱਸਯੂ ਦੇ ਪ੍ਰਧਾਨ, ਉਪ ਪ੍ਰਧਾਨ ਅਤੇ ਸੰਯੁਕਤ ਸਕੱਤਰ ਸਮੇਤ ਇੱਕ ਵਫ਼ਦ ਨੂੰ ਜੇਐਨਯੂ ਨੂੰ ਗ੍ਰਾਂਟ ਵਿੱਚ ਵਾਧੇ ਬਾਰੇ ਸਿੱਖਿਆ ਮੰਤਰਾਲੇ ਨਾਲ ਮਿਲਣ ਦੀ ਆਗਿਆ ਦੇ ਦਿੱਤੀ। ਇਸ ਤੋਂ ਪਹਿਲਾਂ ਰੈਕਟਰ-1 ਨੇ ਆਖਰਕਾਰ ਜੇਐਨਯੂਐਸਯੂ ਨੂੰ ਮੰਗਾਂ ‘ਤੇ ਗੱਲਬਾਤ ਲਈ ਬੁਲਾਇਆ। ਇਹ ਸਹਿਮਤੀ ਬਣੀ ਕਿ ਨੁਮਾਇੰਦੇ ਲਿਖਤੀ ਜਵਾਬ ਦੇ ਕੇ ਸ਼ਾਮ ਤੱਕ ਭੁੱਖ ਹੜਤਾਲ ਵਾਲੀ ਥਾਂ ਦਾ ਦੌਰਾ ਕਰਨਗੇ। ਯੂਨੀਅਨ ਨੇ ਕਿਹਾ ਕਿ ਉਹ ਭੁੱਖ ਹੜਤਾਲ ਚੁੱਕਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਨਤੀਜਿਆਂ ਦਾ ਮੁਲਾਂਕਣ ਕਰੇਗੀ। ਆਰਐੱਸਐੱਸ ਨਾਲ ਸਬੰਧਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨੇ ਮਾਰਚ ਜਾਂ ਮੁਕੰਮਲ ਯੂਨੀਵਰਸਿਟੀ ਹੜਤਾਲ ’ਚ ਸ਼ਮੂਲੀਅਤ ਨਹੀਂ ਕੀਤੀ।

Advertisement

ਪ੍ਰਦਰਸ਼ਨ ਦੀ ਕਵਰੇਜ ਕਰਦੇ ਹੋਏ ਮੀਡੀਆ ਕਰਮੀਆਂ ਨੂੰ ਪ੍ਰੇਸ਼ਾਨ ਕੀਤਾ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਰਿਪੋਰਟਿੰਗ ਕਰਨ ਗਏ ਪੱਤਰਕਾਰਾਂ ਨੂੰ ਯੂਨੀਵਰਸਿਟੀ ਦੇ ਸੁਰੱਖਿਆ ਅਮਲੇ ਵੱਲੋਂ ਤੰਗ ਕੀਤਾ ਗਿਆ। ਯੂਨੀਅਨ ਵੱਲੋਂ ਦੱਸਿਆ ਗਿਆ ਕਿ ਕਥਿਤ ਹਮਲੇ ਦਾ ਸ਼ਿਕਾਰ ਬਣਨ ਵਾਲਿਆਂ ਵਿੱਚ ਫੋਟੋਗ੍ਰਾਫਰ ਸੁਜੀਤ, ਰਿਪੋਰਟਰ ਆਰ. ਅਚੁਥਾਨ ਅਤੇ ਕੈਮਰਾਮੈਨ ਮੋਹਨ ਕੁਮਾਰ ਸ਼ਾਮਲ ਸਨ। ਮਲਿਆਲਾ ਮਨੋਰਮਾ ਦੀ ਪੱਤਰਕਾਰ ਸ਼ਰਨਿਆ ਭੁਵਨਚੰਦਰਨ ਨਾਲ ਕਥਿਤ ਜ਼ੁਬਾਨੀ ਦੁਰਵਿਹਾਰ ਕੀਤਾ ਗਿਆ। ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਕੈਮਰਿਆਂ ਨੂੰ ਵੀ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ।

Advertisement
Advertisement
Advertisement