For the best experience, open
https://m.punjabitribuneonline.com
on your mobile browser.
Advertisement

ਵਕੀਲਾਂ ਵੱਲੋਂ ਅਦਾਲਤ ’ਚ ਧਰਨਾ

07:58 AM Jun 01, 2024 IST
ਵਕੀਲਾਂ ਵੱਲੋਂ ਅਦਾਲਤ ’ਚ ਧਰਨਾ
Advertisement

ਡਾ. ਹਿਮਾਂਸ਼ੂ ਸੂਦ
ਫਤਹਿਗੜ੍ਹ ਸਾਹਿਬ, 31 ਮਈ
ਜ਼ਿਲਾ ਬਾਰ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਦੀ ਅਗਵਾਈ ’ਚ ਪੰਜਾਬ ਦੇ ਇਕ ਕੈਬਨਿਟ ਮੰਤਰੀ ਵੱਲੋਂ ਵਕੀਲਾਂ ਬਾਰੇ ਬੋਲੇ ਅਪਸ਼ਬਦਾਂ ਦੇ ਮਾਮਲੇ ਨੂੰ ਲੈ ਕੇ ਵਕੀਲਾਂ ਨੇ ਜ਼ਿਲਾ ਅਦਾਲਤਾਂ ਅੱਗੇ ਬੈਠ ਕੇ ਧਰਨਾ ਦਿਤਾ ਅਤੇ ਕੰਮ ਠੱਪ ਰੱਖਿਆ। ਇਸ ਮੌਕੇ ਐਡ.ਧਾਰਨੀ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਵੱਲੋਂ ਜੋ ਵਕੀਲਾਂ ਖ਼ਿਲਾਫ਼ ਅਪਸ਼ਬਦ ਬੋਲੇ ਗਏ ਹਨ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਮੰਤਰੀ ਪਹਿਲਾਂ ਵੀ ਹੋਰ ਜਾਤੀਆਂ ਖ਼ਿਲਾਫ਼ ਅਪਸ਼ਬਦ ਬੋਲ ਚੁਕਿਆ ਹੈ। ਉਨ੍ਹਾਂ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਤੋਂ ਇਸ ਮੰਤਰੀ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਦੇ ਪੇਸ਼ੇ, ਧਰਮ ਅਤੇ ਜਾਤੀ ਖ਼ਿਲਾਫ਼ ਬੋਲਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਵਕੀਲਾਂ ਖ਼ਿਲਾਫ਼ ਧੱਕੇਸ਼ਾਹੀਆਂ ਅਤੇ ਵਕੀਲਾਂ ਖ਼ਿਲਾਫ਼ ਅਪਸ਼ਬਦ ਬੋਲਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰਾ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਸਰਕਾਰ ਦੀਆਂ ਧੱਕੇਸ਼ਾਹੀਆਂ ਬਰਦਾਸ਼ਤ ਨਹੀਂ ਕਰੇਗਾ। ਇਸ ਮੌਕੇ ਸਕੱਤਰ ਵਿਵੇਕ ਸ਼ਰਮਾ, ਸਾਬਕਾ ਪ੍ਰਧਾਨ ਗਗਨਦੀਪ ਸਿੰਘ ਵਿਰਕ, ਪੀਸੀ ਜੋਸ਼ੀ, ਨਰਿੰਦਰ ਸਿੰਘ ਟਿਵਾਣਾ, ਭੁਪਿੰਦਰ ਸੋਢੀ, ਰੁਪਿੰਦਰ ਸਿੰਘ, ਕਿਰਨਦੀਪ ਸਿੰਘ, ਸੰਦੀਪ ਕੌਰ, ਅਮਨਦੀਪ ਸਿੰਘ ਬਾਵਾ, ਅਨਿਲ ਗੁਪਤਾ, ਸੰਜੀਵ ਚੋਪੜਾ, ਆਰ.ਐਨ. ਗੋਇਲ, ਕੇ.ਐਸ.ਮੋਹੀ, ਭਰਪੂਰ ਸਿੰਘ, ਹਰਬੰਸ ਸਿੰਘ ਮਹਿਤਾ, ਭਵਾਨਪ੍ਰੀਤ ਸਿੰਘ, ਸੌਰਵ ਬਾਂਸਲ, ਲਲਿਤ ਸਿੰਗਲਾ, ਹਰਵਿੰਦਰ ਸਿੰਘ ਸੋਢੀ, ਮਨਰਾਜ ਸਿੰਘ ਕੰਗ, ਸੁਰਿੰਦਰ ਮੋਹਨ, ਕਰਮਜੀਤ ਜਨੂਹਾ ਅਤੇ ਗਗਨ ਧੀਮਾਨ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×