ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਇਲੋ ਗੁਦਾਮ ’ਚ ਟਰੱਕਾਂ ਦੀ ਆਵਾਜਾਈ ਤੋਂ ਅੱਕੇ ਲੋਕਾਂ ਵੱਲੋਂ ਧਰਨਾ

08:33 AM May 05, 2024 IST
ਸਾਇਲੋ ਗੁਦਾਮ ਛਾਜਲੀ ਵਿੱਚ ਆਵਾਜਾਈ ਤੋਂ ਪ੍ਰੇਸ਼ਾਨ ਧਰਨਾ ਦਿੰਦੇ ਹੋਏ ਕਿਸਾਨ। ਫੋਟੋ: ਸੱਤੀ

ਨਿੱਜੀ ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 4 ਮਈ
ਛਾਜਲੀ ਸਾਇਲੋ ਗੁਦਾਮ ਦੀ ਮੈਨੇਜਮੈਂਟ ਦੇ ਅਧੂਰੇ ਪ੍ਰਬੰਧਾਂ ਤੋਂ ਜਿੱਥੇ ਟਰੱਕ ਡਰਾਈਵਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਉੱਥੇ ਟਰੱਕਾਂ ਦੀ ਆਵਾਜਾਈ ਕਾਰਨ ਸਾਇਲੋ ਮੈਨੇਜਮੈਂਟ ਖਿਲਾਫ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਵੱਲੋਂ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਸਾਮਰਾਜੀ ਪ੍ਰਬੰਧਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਦੇ ਜ਼ਿਲ੍ਹਾ ਕਾਰਜ਼ਕਾਰੀ ਪ੍ਰਧਾਨ ਸੰਤ ਰਾਮ ਛਾਜਲੀ ਅਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਣਕ ਦੀ ਢੋਆ ਢੁਆਈ ਲਈ ਸਾਇਲੋ ਜਾ ਰਹੇ ਟਰੱਕਾਂ ਦੀ ਲੰਮੀਆਂ ਕਤਾਰਾਂ, ਧੂੜ-ਮਿੱਟੀ ਅਤੇ ਬੱਚਿਆਂ ਨੂੰ ਸਕੂਲ ਆਉਣ ਜਾਣ ਲਈ ਵੱਡੀਆਂ ਸਮੱਸਿਆਵਾਂ ਆ ਰਹੀਆਂ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਟਰੱਕਾਂ ਦੀ ਦਿਨ ਰਾਤ ਚਲਦੀ ਆਵਾਜਾਈ ਅਤੇ ਟਰੱਕਾਂ ਦੀਆਂ ਲੰਮੀਆਂ ਕਤਾਰਾਂ ਨੇ ਉਨ੍ਹਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ, ਟਰੱਕਾਂ ਦੀ ਉੱਡਦੀ ਧੂੜ-ਮਿੱਟੀ ਨਾਲ ਉਨ੍ਹਾਂ ਦੀਆਂ ਘਰ ਦੀ ਵਸਤਾਂ ਤਾਂ ਖਰਾਬ ਹੁੰਦੀਆਂ ਹੀ ਹਨ, ਸਗੋਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਇਸ ਧੂੜ ਮਿੱਟੀ ਕਾਰਨ ਬਿਮਾਰੀਆਂ ਲੱਗਣ ਦਾ ਖਦਸ਼ਾ ਬਣਿਆ ਹੋਇਆ ਹੈ। ਉਧਰ ਧਰਨੇ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਥਾਣੇ ਦੇ ਪੁਲੀਸ ਮੁਲਾਜ਼ਮ ਮੌਕੇ ਤੇ ਪਹੁੰਚ ਗਏ। ਪੁਲੀਸ ਦੇ ਪਹੁੰਚਦਿਆਂ ਹੀ ਤੂੰ-ਤੂੰ ਮੈਂ-ਮੈਂ ਨਾਲ਼ ਮਾਹੌਲ਼ ਗਰਮਾ ਗਿਆ। ਧਰਨਾਕਾਰੀਆਂ ਨੇ ਸਹਾਇਕ ਥਾਣੇਦਾਰ ਤੇ ਸਾਇਲੋ ਅਧਿਕਾਰੀਆਂ ਦਾ ਸਾਥ ਦੇਣ ਅਤੇ ਧਰਨਾਕਾਰੀਆਂ ਨਾਲ਼ ਧੱਕੇਸ਼ਾਹੀ ਦਾ ਵੀ ਦੋਸ਼ ਲਗਾਇਆ ਹੈ। ਦੂਜੇ ਪਾਸੇ ਥਾਣਾ ਮੁਖੀ ਅਮਰੀਕ ਸਿੰਘ ਨੇ ਮੌਕੇ ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ। ਸਾਈਲੋ ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਨੂੰ ਆਵਾਜਾਈ ਅਤੇ ਮਿੱਟੀ ਘੱਟੇ ਦਾ ਢੁਕਵਾਂ ਹੱਲ ਕਰਨ ਦਾ ਲਿਖਤੀ ਭਰੋਸਾ ਦੇਣ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਦੋ ਦਿਨਾਂ ਦਾ ਅਲਟੀਮੇਟਮ ਦੇ ਕੇ ਧਰਨਾ ਸਮਾਪਤ ਕੀਤਾ ਗਿਆ।

Advertisement

Advertisement
Advertisement