ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਵੱਲੋਂ ਈਐੱਸਆਈ ਡਿਸਪੈਂਸਰੀ ’ਚ ਧਰਨਾ

07:37 AM Jun 07, 2024 IST

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 6 ਜੂਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬੁਰਜ ਸਾਹਿਬ ਧਾਰੀਵਾਲ ਵੱਲੋਂ ਜਥੇਬੰਦੀ ਦੇ ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਅਤੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਤਲਵਾੜਾ ਦੀ ਅਗਵਾਈ ਵਿੱਚ ਇਥੇ ਈਐੱਸਆਈ ਡਿਸਪੈਂਸਰੀ ਧਾਰੀਵਾਲ ਵਿੱਚ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਦੱਸਿਆ ਕਿ ਡਿਸਪੈਂਸਰੀ ਵਿੱਚ ਡਿਊਟੀ ਕਰਦੇ ਜਸਵੰਤ ਸਿੰਘ ਵਾਸੀ ਕਾਲੇ ਨੰਗਲ ਨਾਲ ਫਰਵਰੀ 2022 ਵਿੱਚ ਪਲਸ ਪੋਲੀਓ ਦੌਰਾਨ ਡਿਊਟੀ ਤੋਂ ਘਰ ਜਾਂਦੇ ਸਮੇਂ ਇੱਕ ਸੜਕ ਹਾਦਸਾ ਵਾਪਰ ਗਿਆ ਸੀ, ਜਿਸ ਵਿੱਚ ਉਸਦੀ ਰੀੜ੍ਹ ਦੀ ਹੱਡੀ ’ਤੇ ਸੱਟ ਲੱਗਣ ਕਾਰਨ ਉਸ ਦੀਆਂ ਦੋਵੇਂ ਲੱਤਾਂ ਨਿਕਾਰਾ ਹੋਣ ਕਰ ਕੇ ਉਹ ਮੰਜੇ ’ਤੇ ਪਿਆ ਹੈ। ਪੀੜਤ ਜਸਵੰਤ ਸਿੰਘ ਦੀ ਪਤਨੀ ਸੁਖਦੇਵ ਕੌਰ ਪਿਛਲੇ ਕਾਫੀ ਸਮੇਂ ਤੋਂ ਡਿਸਪੈਂਸਰੀ ਧਾਰੀਵਾਲ ਦੇ ਕਲਰਕਾਂ ਤੇ ਸਬੰਧਤ ਅਧਿਕਾਰੀਆਂ ਦੇ ਗੇੜੇ ਮਾਰ ਰਹੀ ਹੈ। ਈਐੱਸਆਈ ਡਿਸਪੈਂਸਰੀ ਧਾਰੀਵਾਲ ਦੇ ਮੈਡੀਕਲ ਅਫਸਰ ਡਾਕਟਰ ਮੁਨੀਸ਼ ਕੁਮਾਰ ਕਪੂਰ ਨੇ ਦੱਸਿਆ ਕਿ ਵਿਭਾਗ ਨੇ ਜਸਵੰਤ ਸਿੰਘ ਨੂੰ ਇਕ ਸਾਲ ਦੀ ਮੈਡੀਕਲ ਛੁੱਟੀ ਮਨਜ਼ੂਰ ਕਰਕੇ ਇਕ ਸਾਲ ਦੇ ਲਾਭ ਦਿੱਤੇ ਹਨ। ਅਗਲੇ ਲਾਭ ਵਿਭਾਗ ਵੱਲੋਂ ਪ੍ਰੋਸੈਸ ਅਧੀਨ ਹਨ, ਜੋ ਜਲਦ ਮਿਲ ਜਾਣਗੇ। ਡਾਕਟਰ ਮੁਨੀਸ਼ ਕੁਮਾਰ ਵਲੋਂ ਧਰਨਾਕਾਰੀਆਂ ਨੂੰ ਹੋਰ ਜਾਣਕਾਰੀ ਲਈ ਵਿਭਾਗ ਦੇ ਅੰਮ੍ਰਿਤਸਰ ਸੁਪਰਡੈਂਟ ਡਾ. ਕਿਰਨਜੀਤ ਕੌਰ ਨਾਲ 7 ਜੂਨ ਨੂੰ ਮੀਟਿੰਗ ਕਰਨ ਦਾ ਸਮਾਂ ਤੈਅ ਕਰਨ ’ਤੇ ਧਰਨਾ ਚੁੱਕ ਲਿਆ ਹੈ। ਜਾਣਕਾਰੀ ਅਨੁਸਾਰ ਐੱਮਐੱਲਟੀ ਜਸਵੰਤ ਸਿੰਘ ਅਗਸਤ ਮਹੀਨੇ ਸੇਵਾਮੁਕਤ ਹੋਣ ਵਾਲਾ ਹੈ।

Advertisement

Advertisement