For the best experience, open
https://m.punjabitribuneonline.com
on your mobile browser.
Advertisement

ਕਣਕ ਦੀ ਚੁਕਾਈ ’ਚ ਢਿੱਲ-ਮੱਠ ਖ਼ਿਲਾਫ਼ ਆੜ੍ਹਤੀਆਂ ਵੱਲੋਂ ਧਰਨਾ

07:52 AM May 09, 2024 IST
ਕਣਕ ਦੀ ਚੁਕਾਈ ’ਚ ਢਿੱਲ ਮੱਠ ਖ਼ਿਲਾਫ਼ ਆੜ੍ਹਤੀਆਂ ਵੱਲੋਂ ਧਰਨਾ
ਕਾਲਾਂਵਾਲੀ ’ਚ ਹੈਫੈੱਡ ਸੁਸਾਇਟੀ ਅੱਗੇ ਧਰਨੇ ’ਤੇ ਬੈਠੇ ਆੜ੍ਹਤੀ। -ਫੋਟੋ: ਪੰਨੀਵਾਲੀਆ
Advertisement

ਪੱਤਰ ਪ੍ਰੇਰਕ
ਕਾਲਾਂਵਾਲੀ, 8 ਮਈ
ਅਨਾਜ ਮੰਡੀ ਵਿੱਚ ਕਣਕ ਦੀ ਚੁਕਾਈ ’ਚ ਹੋ ਰਹੀ ਢਿੱਲਮੱਠ ਤੋਂ ਨਿਰਾਸ਼ ਆੜ੍ਹਤੀਆਂ ਨੇਆਪਣੀਆਂ ਦੁਕਾਨਾਂ ਬੰਦ ਕਰ ਕੇ ਹੈਫੈੱਡ ਸੁਸਾਇਟੀ ਅੱਗੇ ਧਰਨਾ ਦੇ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਆੜ੍ਹਤੀਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੁੰਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਸਮੱਸਿਆ ਨੂੰ ਲੈ ਕੇ ਆੜ੍ਹਤੀਆਂ ਨੇ ਮਾਰਕੀਟ ਕਮੇਟੀ ਦੇ ਮਾਰਕੀਟ ਸੁਪਰਵਾਈਜ਼ਰ ਅਤੇ ਹੈਫੈੱਡ ਦੇ ਮੈਨੇਜਰ ਨੂੰ ਮੰਗ ਪੱਤਰ ਵੀ ਸੌਂਪਿਆ ਸੀ।
ਆੜ੍ਹਤੀ ਐਸੋਸੀਏਸ਼ਨ ਕਾਲਾਂਵਾਲੀ ਦੇ ਪ੍ਰਧਾਨ ਰਾਕੇਸ਼ ਨੀਟਾ ਤੇ ਨਿਊ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰਦੀਪ ਜੈਨ ਨੇ ਦੱਸਿਆ ਕਿ ਕਣਕ ਦੀ ਢਿੱਲੀ ਲੋਡਿੰਗ ਪ੍ਰਕਿਰਿਆ ਕਾਰਨ ਆੜ੍ਹਤੀ, ਕਿਸਾਨ ਅਤੇ ਮਜ਼ਦੂਰ ਚਿੰਤਤ ਹਨ, ਜਿਸ ਕਾਰਨ ਕਣਕ ਦੀ 12 ਫੀਸਦੀ ਨਮੀ ਹੁਣ 8 ਪ੍ਰਤੀਸ਼ਤ ਤੱਕ ਆ ਗਈ ਹੈ। ਹੁਣ ਇਸ ਤੋਂ ਕੀਤੀ ਜਾਣ ਵਾਲੀ ਕਟੌਤੀ ਲਈ ਆੜ੍ਹਤੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਲੋਡਿੰਗ ਦਾ ਕੰਮ ਹੌਲੀ ਹੋਣ ਕਾਰਨ ਕਿਸਾਨਾਂ ਨੂੰ ਅਦਾਇਗੀ ਵੀ ਨਹੀਂ ਹੋ ਰਹੀ ਅਤੇ ਕਿਸਾਨ ਆੜ੍ਹਤੀਆਂ ਤੋਂ ਆਪਣੀ ਫਸਲ ਦੀ ਅਦਾਇਗੀ ਦੀ ਮੰਗ ਕਰ ਰਹੇ ਹਨ। ਅਜਿਹੇ ਵਿੱਚ ਆੜ੍ਹਤੀ ਕਿਸਾਨਾਂ ਨੂੰ ਅਦਾਇਗੀ ਕਿਵੇਂ ਕਰ ਸਕਦੇ ਹਨ? ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਲੋਡਿੰਗ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਅਤੇ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ ਜਿਸ ਕਾਰਨ ਉਹ ਧਰਨਾ ਦੇਣ ਲਈ ਮਜਬੂਰ ਹਨ।
ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਵੀ ਹੜਤਾਲ ’ਤੇ ਬੈਠੇ ਆੜ੍ਹਤੀਆਂ ਦੀ ਹਮਾਇਤ ਲਈ ਪਹੁੰਚੇ ਅਤੇ ਉਨ੍ਹਾਂ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਸਾਬਕਾ ਪ੍ਰਧਾਨ ਵਿਨੋਦ ਮਿੱਤਲ, ਸੰਦੀਪ ਜੈਨ, ਮਹੇਸ਼ ਕੁਮਾਰ, ਗੁਰਜੀਤ ਸ਼ਰਮਾ, ਸੂਰਜਭਾਨ ਠੇਕੇਦਾਰ, ਸ਼ੈਲ ਗੁਪਤਾ ਤੇ ਅਰੁਣ ਗਰਗ ਹਾਜ਼ਰ ਸਨ।

Advertisement

ਸ਼ਹਿਣਾ: ਅਜੇ ਵੀ ਚੁਕਾਈ ਖੁਣੋਂ ਪਿਐ ਇੱਕ ਲੱਖ ਦੇ ਕਰੀਬ ਗੱਟਾ

ਸ਼ਹਿਣਾ: ਖਰੀਦ ਕੇਂਦਰ ਵਿੱਚ ਕਣਕ ਦੀ ਚੁਕਾਈ ਦਾ ਬੁਰਾ ਹਾਲ ਹੈ ਅਤੇ ਇੱਥੇ ਹਾਲੇ ਵੀ ਇੱਕ ਲੱਖ ਦੇ ਕਰੀਬ ਕਣਕ ਦੀਆਂ ਭਰੀਆਂ ਬੋਰੀਆਂ ਪਈਆਂ ਹਨ। ਖਰੀਦ ਕੇਂਦਰ ’ਚ ਨਵੀਂ ਕਣਕ ਨਹੀਂ ਆ ਰਹੀ। ਖਰੀਦ ਕੇਂਦਰ ’ਚ ਅਧਿਕਾਰੀ ਮੋਹਨ ਲਾਲ ਨੇ ਦੱਸਿਆ ਕਿ ਟਰੱਕ ਘੱਟ ਆਉਣ ਕਾਰਨ ਲਿਫਟਿੰਗ ’ਚ ਪ੍ਰੇਸ਼ਾਨੀ ਆ ਰਹੀ ਹੈ। ਰੋਜ਼ਾਨਾ 10-12 ਟਰੱਕ ਹੀ ਆਉਂਦੇ ਹਨ ਅਤੇ ਇੱਕ ਟਰੱਕ ’ਚ 240 ਗੱਟੇ ਪੈਂਦੇ ਹਨ। ਡਿੱਪੂਆਂ ’ਚ ਅਣਲੋਡਿੰਗ ਦੀ ਸਮੱਸਿਆ ਹੈ ਜਦਕਿ ਭਰੀ ਹੋਈ ਕਣਕ ਦੀ ਲੇਬਰ ਨੂੰ ਨਿਗਰਾਨੀ ਕਰਨੀ ਪੈਂਦੀ ਹੈ। ਕਿਸੇ ਵੀ ਅਧਿਕਾਰੀ ਨੇ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਲਾਗਲੇ ਖਰੀਦ ਕੇਂਦਰਾਂ ’ਚ ਵੀ ਕਣਕ ਦੀ ਆਮਦ ਬੰਦ ਹੈ ਤੇ ਲਿਫਟਿੰਗ ਦੀ ਸਮੱਸਿਆ ਹੈ। -ਪੱਤਰ ਪ੍ਰੇਰਕ

Advertisement
Author Image

sukhwinder singh

View all posts

Advertisement
Advertisement
×