ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਸਟਰੇਲੀਆ ’ਚ ਬੇਅਦਬੀ ਦੀ ਘਟਨਾ ਮਗਰੋਂ ਸਿੱਖਾਂ ’ਚ ਰੋਸ

07:17 AM Sep 06, 2024 IST

ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ, 5 ਸਤੰਬਰ
ਪੱਛਮੀ ਆਸਟਰੇਲੀਆ ਦੇ ਪਰਥ ਸ਼ਹਿਰ ਨਾਲ ਸੰਬਧਤ ਦੱਸੀ ਜਾਂਦੀ ਬੇਅਦਬੀ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਆਸਟਰੇਲੀਆ ਵਸਦੇ ਸਿੱਖਾਂ ’ਚ ਰੋਸ ਹੈ। ਇਸ ਸਬੰਧੀ ਸਾਹਮਣੇ ਆਈ ਵੀਡੀਓ ਵਿੱਚ ਪਰਥ ਦੇ ਕੈਨਿੰਗਵੇਲ ਇਲਾਕੇ ’ਚ ਸਥਿਤ ਗੁਰੂ ਘਰ ਦੇ ਬਾਹਰ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਸੁੱਟੇ ਦਿਖਾਈ ਦੇ ਰਹੇ ਹਨ। ਸਿੱਖ ਜਥੇਬੰਦੀਆਂ ਨੇ ਸਰਕਾਰ ਤੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਵੈਸਟਰਨ ਆਸਟਰੇਲੀਆ ਸੂਬੇ ਦੀ ਪੁਲੀਸ ਨੇ ਵਿਸ਼ੇਸ਼ ਜਾਂਚ ਅਫਸਰਾਂ ਨੂੰ ਇਸ ਘਟਨਾ ਦੀ ਤਫਤੀਸ਼ ਨਾਲ ਜੋੜਿਆ ਹੈ ਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਇਸ ਘਟਨਾ ਦੇ ਵਿਰੋਧ ’ਚ ਮੈਲਬਰਨ ’ਚ ਸਿੱਖਾਂ ਵੱਲੋਂ ਮੁੱਖ ਚੌਕ ਤੋਂ ਸੂਬਾਈ ਸੰਸਦ ਤੱਕ ਰੋਸ ਮਾਰਚ ਦਾ ਐਲਾਨ ਕੀਤਾ ਗਿਆ ਹੈ, ਜੋ 10 ਮਾਰਚ ਨੂੰ ਕੱਢਿਆ ਜਾਣਾ ਹੈ, ਹੁਣ ਤੱਕ ਵੱਖ ਵੱਖ ਥਾਈਂ ਸਿੱਖਾਂ ਨੇ ਗੁਰੂਘਰਾਂ ’ਚ ਇਸ ਘਟਨਾ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਹਨ। ਅੱਜ ਆਸਟਰੇਲੀਅਨ ਸੰਸਦ ਮੈਂਬਰ ਜੇਸਨ ਵੁੱਡ, ਵਿਕਟੋਰੀਅਨ ਯਹੂਦੀ ਭਾਈਚਾਰੇ ਦੀ ਸੰਸਥਾ ਅਤੇ ਹਿੰਦੂ ਕੌਂਸਲ ਆਫ ਆਸਟਰੇਲੀਆ ਸਣੇ ਹੋਰ ਸਮਾਜਿਕ ਸੰਸਥਾਵਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਦੂਜੇ ਪਾਸੇ ਵੈਸਟਰਨ ਆਸਟਰੇਲੀਆ ਪੁਲੀਸ ਦੀ ਜਾਂਚ ਟੀਮ ਦੇ ਮੁਖੀ ਨੇ ਸਿੱਖ ਐਸੋਸੀਏਸ਼ਨ ਆਫ ਵੈਸਟਨ ਆਸਟਰੇਲੀਆ ਦੇ ਸਹਿਯੋਗ ਨਾਲ ਡੂੰਘਾਈ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।

Advertisement

Advertisement