ਸਿੰਗਾਪੁਰ ਅਤੇ ਬਰੂਨਈ ਦਾ ਦੌਰਾ ਖਤਮ ਕਰਨ ਤੋਂ ਬਾਅਦ ਪੀਐਮ ਮੋਦੀ ਦਿੱਲੀ ਪਹੁੰਚੇ
ਨਵੀਂ ਦਿੱਲੀ, 6 ਸਤੰਬਰ
PM Narendera Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੰਗਾਪੁਰ ਅਤੇ ਬਰੂਨਈ ਦੀ ਆਪਣੀ ਤਿੰਨ ਦਿਨਾਂ ਯਾਤਰਾ ਦੀ ਤੋਂ ਬਾਅਦ ਦਿੱਲੀ ਪਰਤੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਆਪਣੀ ਸਿੰਗਾਪੁਰ ਫੇਰੀ ਦਾ ਵੀਡੀਓ ਸਾਂਝਾ ਕੀਤਾ ਅਤੇ ਕਿਹਾ, "ਮੇਰੀ ਸਿੰਗਾਪੁਰ ਫੇਰੀ ਬਹੁਤ ਵਧੀਆ ਰਹੀ ਹੈ। ਇਹ ਨਿਸ਼ਚਿਤ ਤੌਰ ’ਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ ਅਤੇ ਸਾਡੇ ਦੇਸ਼ਾਂ ਦੇ ਲੋਕਾਂ ਨੂੰ ਲਾਭ ਦੇਵੇਗੀ। ਉਨ੍ਹਾਂ ਦੇ ਪਿਆਰ ਲਈ ਮੈਂ ਸਿੰਗਾਪੁਰ ਦੀ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕਰਦਾ ਹਾਂ।"
My visit to Singapore has been a very fruitful one. It will certainly add vigour to bilateral ties and benefit the people of our nations. I thank the government and people of Singapore for their warmth. pic.twitter.com/hx0DVl71WX
— Narendra Modi (@narendramodi) September 5, 2024
ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੰਗਾਪੁਰ ਦੇ ਪੀਐਮ ਲਾਰੇਂਸ ਵੋਂਗ ਨਾਲ ਮੁਲਾਕਾਤ ਕੀਤੀ ਸੀ। ਆਪਣੀ ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ ਭਾਰਤ-ਸਿੰਗਾਪੁਰ ਦੁਵੱਲੇ ਸਬੰਧਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਸ ਉਪਰੰਤ ਡਿਜੀਟਲ ਤਕਨੀਕ, ਸੈਮੀਕੰਡਕਟਰ, ਹੁਨਰ ਵਿਕਾਸ ਅਤੇ ਸਿਹਤ ਸੰਭਾਲ ਦੇ ਖੇਤਰਾਂ ਵਿੱਚ ਚਾਰ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ।
ਦੌਰੇ ਮੌਕੇ ਸ੍ਰੀ ਮੋਦੀ ਨੇ ਸਿੰਗਾਪੁਰ ਦੀਆਂ ਸੈਮੀਕੰਡਕਟਰ ਕੰਪਨੀਆਂ ਨੂੰ ਗ੍ਰੇਟਰ ਨੋਇਡਾ ਵਿੱਚ 11-13 ਸਤੰਬਰ ਤੱਕ ਹੋਣ ਵਾਲੀ ਸੈਮੀਕਨ ਇੰਡੀਆ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ। -ਆਈਏਐੱਨਐੱਸ