ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਘਨੌਰੀ ਕਲਾਂ ਵਿੱਚ ਸ਼ੇਰਪੁਰ-ਧੂਰੀ ਸੜਕ ’ਤੇ ਪੁਲੀ ਨਾ ਬਣਾਉਣ ਕਾਰਨ ਲੋਕਾਂ ਵਿੱਚ ਰੋਸ

07:14 AM Aug 15, 2024 IST

ਬੀਰਬਲ ਰਿਸ਼ੀ
ਸ਼ੇਰਪੁਰ, 14 ਅਗਸਤ
ਲੋਕ ਨਿਰਮਾਣ ਵਿਭਾਗ ਵੱਲੋਂ ਬਣਾਈ ਜਾ ਰਹੀ ਸ਼ੇਰਪੁਰ-ਧੂਰੀ ਸੜਕ ’ਤੇ ਪਿੰਡ ਘਨੌਰੀ ਕਲਾਂ ਵਿੱਚ ਵਿਭਾਗ ਵੱਲੋਂ ਬਰਸਾਤਾਂ ਦੇ ਦਿਨਾਂ ’ਚ ਓਵਰਫਲੋ ਹੋਏ ਟੋਭਿਆਂ ’ਚੋਂ ਪਾਣੀ ਦੀ ਨਿਕਾਸੀ ਲਈ ਪੁਲੀ ਨਾ ਲਗਾਉਣ ਤੋਂ ਪਿੰਡ ਵਾਸੀਆਂ ਵਿੱਚ ਰੋਸ ਹੈ। ਗੰਨਾ ਸੰਘਰਸ਼ ਕਮੇਟੀ ਦੇ ਆਗੂ ਰੂਪ ਸਿੰਘ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਨੇ ਧੂਰੀ-ਸ਼ੇਰਪੁਰ ਸੜਕ ’ਤੇ ਇੱਕ ਨਹੀਂ ਸਗੋਂ ਕਈ ਪੁਲੀਆਂ ਲਗਾਈਆਂ ਹਨ ਪਰ ਪਿੰਡ ਘਨੌਰੀ ਕਲਾਂ ਦੀ ਬੂਲਾ-ਰਾਠੀ ਪੱਤੀ ਦੇ ਓਵਰਫਲੋ ਹੋਣ ’ਤੇ ਟੋਭਿਆਂ ’ਚੋਂ ਪਾਣੀ ਦੀ ਨਿਕਾਸੀ ਲਈ ਪੁਲੀ ਲਗਾਉਣ ਤੋਂ ਪਾਸਾ ਵੱਟ ਲਿਆ। ਆਗੂਆਂ ਅਨੁਸਾਰ ਵਿਭਾਗ ਦੇ ਜੇਈ ਨਾਲ ਗੱਲ ਕੀਤੀ ਪਰ ਉਨ੍ਹਾਂ ਸਪੱਸ਼ਟ ਜਵਾਬ ਦੇ ਦਿੱਤਾ ਹੈ। ਇਸ ਲਈ ਉਹ ਹੁਣ ਲੋਕ ਨਾਲ ਸਲਾਹ ਕਰਕੇ ਇੱਕ ਵਾਰ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਰਨਗੇ ਅਤੇ ਲੋੜ ਪਈ ਤਾਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਿਆ ਜਾਵੇਗਾ। ਜੇਈ ਬਲਦੀਪ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਹ ਹੁਣ ਪੁਲੀ ਨਹੀਂ ਲਗਾ ਸਕਦੇ ਅਤੇ ਜੇਕਰ ਟੋਭੇ ਓਵਰਫਲੋਅ ਹੋਏ ਤਾਂ ਉਹ ਲੋੜ ਪੈਣ ’ਤੇ ਪੁਲੀ ਲਗਾ ਦੇਣਗੇ।

Advertisement

Advertisement
Advertisement