For the best experience, open
https://m.punjabitribuneonline.com
on your mobile browser.
Advertisement

ਮਾਲੇਰਕੋਟਲਾ ਦੇ ਵਕੀਲਾਂ ਵੱਲੋਂ ਅਦਾਲਤੀ ਕੰਮਕਾਜ ਠੱਪ

07:31 AM Aug 15, 2024 IST
ਮਾਲੇਰਕੋਟਲਾ ਦੇ ਵਕੀਲਾਂ ਵੱਲੋਂ ਅਦਾਲਤੀ ਕੰਮਕਾਜ ਠੱਪ
ਜੁਡੀਸ਼ਲ ਕੋਰਟ ਕੰਪਲੈਕਸ ਵਿਚ ਧਰਨਾ ਦਿੰਦੇ ਹੋਏ ਵਕੀਲ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 14 ਅਗਸਤ
ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਨੇ ਜ਼ਿਲ੍ਹਾ ਸੈਸ਼ਨ ਕੋਰਟ ਬਣਾਉਣ ਦੀ ਮੰਗ ਲਈ ਅੱਜ ਤੋਂ 19 ਅਗਸਤ ਤੱਕ ਅਦਾਲਤੀ ਕੰਮ ਠੱਪ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਐਸੋਸੀਏਸ਼ਨ ਦੀ ਜਨਰਲ ਹਾਊਸ ਦੀ ਮੀਟਿੰਗ ਐਡਵੋਕੇਟ ਮਨਦੀਪ ਸਿੰਘ ਚਾਹਲ, ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਨਿਯੁਕਤੀ ਦੇ ਮੁੱਦੇ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਹਾਜ਼ਰ ਸਮੂਹ ਬਾਰ ਮੈਂਬਰਾਂ ਨੇ ਉਪਰੋਕਤ ਮੰਗ ਨੂੰ ਲੈ ਕੇ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਆਪਣੇ ਸੁਝਾਅ ਦਿੱਤੇ। ਐਸੋਸੀਏਸ਼ਨ ਨੇ 14 ਅਗਸਤ ਤੋਂ 19 ਅਗਸਤ ਤੱਕ ਅਦਾਲਤੀ ਕੰਮ ਬੰਦ ਰੱਖਣ ਦਾ ਫ਼ੈਸਲਾ ਕੀਤਾ। ਐਸੋਸੀਏਸ਼ਨ ਨੇ ਕਿਹਾ ਕਿ ਜ਼ਿਲ੍ਹਾ ਮਾਲੇਰਕੋਟਲਾ ਦੀ ਸਥਾਪਨਾ ਨੂੰ 3 ਸਾਲ ਤੋਂ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਮਾਲੇਰਕੋਟਲਾ ਵਿੱਚ ਜ਼ਿਲ੍ਹਾ ਸੈਸ਼ਨ ਕੋਰਟ ਦੀ ਸਥਾਪਤੀ ਲਈ ਨਿਆਂਇਕ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਜਦ ਕਿ ਜ਼ਿਲ੍ਹਾ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਸਬੰਧੀ ਸਾਰੀਆਂ ਨਿਯੁਕਤੀਆਂ ਕੀਤੀਆਂ ਜਾ ਚੁੱਕੀਆਂ ਹਨ। ਭਾਰਤੀ ਸੰਵਿਧਾਨ ਦੀ ਧਾਰਾ 233 ਦੇ ਮੁਤਾਬਕ ਹਰ ਜ਼ਿਲ੍ਹੇ ਵਿਚ ਇੱਕ ਜ਼ਿਲ੍ਹਾ ਸ਼ੈਸਨ ਜੱਜ ਦੀ ਨਿਯੁਕਤੀ ਹੋਣੀ ਲਾਜ਼ਮੀ ਹੈ ਪਰ ਮਾਲੇਰਕੋਟਲਾ ਜ਼ਿਲ੍ਹਾ ਬਣਨ ਦੇ ਤਿੰਨ ਸਾਲ ਬਾਅਦ ਵੀ ਇਹ ਨਿਯੁਕਤੀ ਨਹੀਂ ਕੀਤੀ ਗਈ। ਇਸ ਸਬੰਧੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਵੱਲੋਂ ਕਈ ਵਾਰ ਦਿੱਤੇ ਮੰਗ ਪੱਤਰਾਂ ਦੇ ਬਾਵਜੂਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਨਵੀਆਂ ਕੀਤੀਆਂ ਐਡੀਸ਼ਨਲ ਤੇ ਸੈਸ਼ਨ ਜੱਜ ਦੀਆਂ ਨਿਯੁਕਤੀਆਂ ਵਿਚ ਮਾਲੇਰਕੋਟਲਾ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਗਿਆ ਹੈ। ਇਸ ਦੇ ਰੋਸ ਵਜੋਂ ਐਸੋਸੀਏਸ਼ਨ ਨੇ ਮਾਲੇਰਕੋਟਲਾ ਵਿਚ ਐਡੀਸ਼ਨਲ ਵ ਸ਼ੈਸਨ ਜੱਜ ਦੀ ਨਿਯੁਕਤੀ ਹੋਣ ਤੱਕ ਸੰਘਰਸ਼ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ 5 ਦਿਨਾਂ ਲਈ ਕੰਮਕਾਜ ਠੱਪ ਰੱਖਣ ਦਾ ਫ਼ੈਸਲਾ ਕਰਦਿਆਂ ਐਸੋਸੀਏਸ਼ਨ ਨੇ ਮਾਲੇਰਕੋਟਲਾ ਜੁਡੀਸ਼ੀਅਲ ਕੋਰਟ ਕੰਪਲੈਕਸ ਵਿੱਚ ਧਰਨਾ ਦਿੱਤਾ। ਇਸ ਮੌਕੇ ਐਡਵੋਕੇਟ ਮੁਹੰਮਦ ਰਿਆਜ, ਹਿਮਾਂਸ਼ੂ ਗੁਪਤਾ, ਦਲਵੀਰ ਸਿੰਘ ਥਿੰਦ, ਗਜ਼ਨਫ਼ਰ ਸਿਰਾਜ, ਐਡਵੋਕੇਟ ਹਰਦੀਪ ਸਿੰਘ ਖਟੜਾ, ਐਡਵੋਕੇਟ ਦਵਿੰਦਰ ਸਿੰਘ, ਨਰਿੰਦਰ ਕੁਮਾਰ ਪੁਰੀ, ਗੁਰਮੁੱਖ ਸਿੰਘ ਟਿਵਾਣਾ, ਜਤਿੰਦਰ ਪਾਲ ਕਾਲੀਆ, ਹੀਰਾ ਲਾਲ ਗੋਇਲ, ਐਡਵੋਕੇਟ ਸਨੇਹਪਾਲ ਸਿੰਘ, ਅਮਰਜੀਤ ਸਿੰਘ ਗਰੇਵਾਲ, ਮੇਜਰ ਸਿੰਘ ਟਿਵਾਣਾ, ਅਰਵਿੰਦ ਸਿੰਘ ਮਾਵੀ, ਕੁਲਜੀਤ ਸਿੰਘ ਵੜੈਚ, ਸ਼ਹਿਬਾਜ਼ ਖਾਂ, ਰਵਿੰਦਰ ਸਿੰਘ ਢੀਂਡਸਾ, ਲਿਆਕਤ ਅਲੀ ਤੇ ਕੁਲਵਿੰਦਰ ਸਿੰਘ ਬਾਗੜੀ ਆਦਿ ਹਾਜ਼ਰ ਸਨ।

Advertisement
Advertisement
Author Image

Advertisement
×