For the best experience, open
https://m.punjabitribuneonline.com
on your mobile browser.
Advertisement

ਅਧਿਆਪਕ ਖ਼ਿਲਾਫ਼ ਰੋਸ ਧਰਨਾ

08:49 AM Apr 09, 2024 IST
ਅਧਿਆਪਕ ਖ਼ਿਲਾਫ਼ ਰੋਸ ਧਰਨਾ
Advertisement

ਪੱਤਰ ਪ੍ਰੇਰਕ
ਗੂਹਲਾ ਚੀਕਾ, 8 ਅਪਰੈਲ
ਚੀਕਾ ਦੇ ਲੜਕੀਆਂ ਦੇ ਸਰਕਾਰੀ ਕਾਲਜ ਦੇ ਇੱਕ ਅਧਿਆਪਕ ਵੱਲੋਂ ਵਿਦਿਆਰਥਣਾਂ ਨੂੰ ਕਥਿਤ ਅਸ਼ਲੀਲ ਵੀਡੀਓ ਲਿੰਕ ਭੇਜਣ ਖ਼ਿਲਾਫ਼ ਲੋਕਾਂ ਨੇ ਕਾਲਜ ਦੇ ਗੇਟ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਦੀ ਅਗਵਾਈ ਡਾ. ਚਰਨ ਦਾਸ ਪਵਾਰ ਨੇ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਦੀਆਂ ਵਿਦਿਆਰਥਣਾਂ ਦੇ ਵ੍ਹਟਸਐਪ ਗਰੁੱਪ ਵਿੱਚ ਕਾਲਜ ਦੇ ਇੱਕ ਅਧਿਆਪਕ ਨੇ ਅਸ਼ਲੀਲ ਵੀਡੀਓ ਦਾ ਲਿੰਕ ਭੇਜਿਆ ਹੈ। ਪੁਲੀਸ ਨੇ ਉਸ ਖਿਲਾਫ਼ ਮੁਕੱਦਮਾ ਦਰਜ ਹੋ ਗਿਆ। ਉਧਰ, ਕਾਲਜ ਦੇ ਪ੍ਰਿੰਸੀਪਲ ਰਾਮਨਿਵਾਸ ਯਾਦਵ ਨੇ ਫੋਨ ਕਰਨ ’ਤੇ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਉੱਚ ਸਿੱਖਿਆ ਵਿਭਾਗ ਦੇ ਦਫ਼ਤਰ ਵਿੱਚ ਹਨ। ਵਿਭਾਗ ਤੋਂ ਉਨ੍ਹਾਂ ਨੇ ਪੂਰੇ ਮਾਮਲੇ ਉੱਤੇ ਮਾਰਗਦਰਸ਼ਨ ਹਾਸਲ ਕਰ ਲਿਆ ਹੈ। ਉਹ ਭਲਕੇ ਮੰਗਲਵਾਰ ਨੂੰ ਚੀਕਾ ਆ ਕੇ ਮੁਲਜ਼ਮ ਅਧਿਆਪਕ ਖਿਲਾਫ਼ ਕਾਰਵਾਈ ਕਰਨਗੇ।

Advertisement

Advertisement
Author Image

joginder kumar

View all posts

Advertisement
Advertisement
×