ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੜਕ ਦੀ ਖਸਤਾ ਹਾਲਤ ਖ਼ਿਲਾਫ਼ ਰੋਸ ਵਿਖਾਵਾ

07:46 AM Jun 13, 2024 IST
ਖਸਤਾ ਹਾਲ ਸੜਕ ਬਾਰੇ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀ।

ਗੁਰਬਖਸ਼ਪੁਰੀ
ਤਰਨ ਤਾਰਨ, 12 ਜੂਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਅੱਜ ਪਿੰਡ ਢੋਟੀਆਂ ਇਲਾਕੇ ਦੇ ਲੋਕਾਂ ਨੇ ਸ਼ੇਰੋਂ ਤੋਂ ਲੈ ਕੇ ਜਾਮਾਰਾਏ ਪਿੰਡ ਤੱਕ ਸਾਲਾਂ ਤੋਂ ਅਤਿ ਦੀ ਮੰਦੀ ਹਾਲਤ ਵਾਲੀ ਸੜਕ ਦੀ ਮੁਰੰਮਤ ਨਾ ਕਰਨ ਖ਼ਿਲਾਫ਼ ਰੋਸ ਵਿਖਾਵਾ ਕੀਤਾ ਅਤੇ ਇੱਧਰ ਧਿਆਨ ਨਾ ਦੇਣ ’ਤੇ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ| ਜਥੇਬੰਦੀ ਦੇ ਜ਼ੋਨ ਪ੍ਰਧਾਨ ਕੁਲਵੰਤ ਸਿੰਘ ਢੋਟੀਆਂ ਨੇ ਇਸ ਮੌਕੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਦੇ ਸ਼ੇਰੋਂ, ਡੁੱਗਰੀ, ਰੱਖ ਸ਼ੇਰੋਂ, ਢੋਟੀਆਂ, ਕੋਟ ਮੁਹੰਮਦ ਖਾਂ, ਤੁੱੜ, ਟਾਂਡਾ, ਜਾਮਾਰਾਏ ਆਦਿ ਦੇ ਲੋਕਾਂ ਨੂੰ ਇਸ ਸੜਕ ਦੀ ਮੰਦੀ ਹਾਲਤ ਕਰਕੇ ਆਉਣ-ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਪੰਚਾਇਤਾਂ ਨੇ ਇਸ 14 ਕਿਲੋਮੀਟਰ ਲੰਬੀ ਸੜਕ ਦੀ ਹਾਲਤ ਵੱਲ ਪ੍ਰਸ਼ਾਸਨ ਵੱਲੋਂ ਧਿਆਨ ਨਾ ਦੇਣ ਖਿਲਾਫ਼ ਮਤੇ ਪਾਸ ਕਰਕੇ ਅਧਿਕਾਰੀਆਂ ਨੂੰ ਭੇਜੇ ਹਨ ਅਤੇ ਪੰਚਾਇਤਾਂ ਸਾਲਾਂ ਤੋਂ ਸਰਕਾਰ ਦੇ ਪ੍ਰਤਿਨਿਧੀਆਂ ਨੂੰ ਵੀ ਇਸ ਵੱਲ ਧਿਆਨ ਦੇਣ ਦੀ ਅਪੀਲ ਕਰਦੀਆਂ ਆ ਰਹੀਆਂ ਹਨ ਪਰ ਸੜਕ ਦੇ ਪੂਰੀ ਟੁੱਟ ਜਾਣ ’ਤੇ ਵੀ ਲੋਕਾਂ ਦੀ ਮੁਸ਼ਕਲ ਦਾ ਹੱਲ ਨਹੀਂ ਕੀਤਾ ਜਾ ਰਿਹਾ| ਇਸ ਮੌਕੇ ਅੰਗਰੇਜ਼ ਸਿੰਘ, ਦਿਲਬਾਗ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ ਚੇਅਰਮੈਨ, ਸਰੂਪ ਸਿੰਘ, ਰਘਬੀਰ ਸਿੰਘ, ਗੁਰਮੀਤ ਸਿੰਘ ਰੰਧਾਵਾ, ਜਸਦੀਪ ਸਿੰਘ ਸੋਨੂ, ਪੂਰਨ ਸਿੰਘ, ਜੁਗਰਾਜ ਸਿੰਘ ਫੌਜੀ, ਜਥੇਦਾਰ ਦੀਪੂ, ਜਸਵੀਰ ਸਿੰਘ ਆਦਿ ਨੇ ਸੰਬੋਧਨ ਕੀਤਾ|

Advertisement

Advertisement