ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਲਵਿੰਦਰ ਮਾਲੀ ਦੀ ਗ੍ਰਿਫ਼ਤਾਰੀ ਦਾ ਵਿਰੋਧ

11:25 AM Sep 18, 2024 IST

ਖੇਤਰੀ ਪ੍ਰਤੀਨਿਧ
ਪਟਿਆਲਾ, 17 ਸਤੰਬਰ
ਬੁੱਧੀਜੀਵੀ ਤੇ ਉੱਘੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਦੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਨਿਖੇਧੀ ਕੀਤੀ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਆਗੂ ਵਿਧੂ ਸ਼ੇਖਰ ਭਾਰਦਵਾਜ, ਕਿਸਾਨ ਆਗੂ ਗੁਰਮੀਤ ਦਿੱਤੂਪੁਰ, ਜਰਨੈਲ ਕਾਲੇਕਾ, ਦਵਿੰਦਰ ਪੂਨੀਆ ਤੇ ਬਲਰਾਜ ਜੋਸ਼ੀ ਨੇ ਮਾਲੀ ਦੀ ਗ੍ਰਿਫਤਾਰੀ ਨੂੰ ਵਿਚਾਰਾਂ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ। ਵਿਧੁੂ ਸ਼ੇਖਰ ਭਾਰਦਵਾਜ ਨੇ ਕਿਹਾ ਕਿ ਜਨਤਕ ਜਥੇਬੰਦੀਆਂ ਦਾ ਵਫਦ 20 ਸਤੰਬਰ ਨੂੰ ਮਾਲੀ ਦੀ ਰਿਹਾਈ ਲਈ ਡੀਸੀ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇਗਾ। ਇਸੇ ਦੌਰਾਨ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਐੱਨਕੇ ਸ਼ਰਮਾ, ਚਰਨਜੀਤ ਬਰਾੜ, ਕਿਰਪਾਲ ਸਿਘ ਬਡੂੰਗਰ, ਸੁਰਜੀਤ ਸਿੰਘ ਗੜ੍ਹੀ, ਜਸਮੇਰ ਲਾਛੜੂ, ਜਰਨੈਲ ਕਰਤਾਰਪੁਰ, ਹਰਵਿੰਦਰ ਹਰਪਾਲਪੁਰ, ਹਰਿੰਦਰਪਾਲ ਚੰਦੂਮਾਜਰਾ, ਰਾਜੂ ਖੰਨਾ, ਅੰਮ੍ਰਿਤਪਾਲ ਲੰਗ, ਹਰਿੰਦਰਪਾਲ ਟੌਹੜਾ, ਜਗਦੀਸ਼ ਜੱਗਾ, ਜਸਪਾਲ ਗਗਰੌਲੀ, ਵਿਧੂ ਸ਼ੇਖਰ ਭਾਰਦਵਾਜ, ਰਾਜੀਵ ਲੋਹਟਵੱਦੀ, ਰਮਿੰਦਰ ਪਟਿਆਲਾ, ਪਰਮਿੰਦਰ ਅੜਕਵਾਸ, ਰਣਧੀਰ ਸਮੂਰਾਂ, ਵਿੱਕੀ ਛਾਜਲੀ, ਜਸਦੇਵ ਨੂਗੀ ਰਾਣਾ ਨਿਰਮਾਣ ਤੇ ਪੰਮਾ ਪਨੌਦੀਆਂ ਆਦਿ ਨੇ ਕਿਹਾ ਕਿ ਇਹ ਕਾਰਵਾਈ ਹਕੂਮਤ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਦੀ ਸੰਘੀ ਨੱਪਣ ਦੇ ਬਰਾਬਰ ਹੈ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਇੰਟਰਨੈਸ਼ਨਲਿਸਟ ਡੈਮੋਕਰੈਟਿਕ ਪਲੇਟਫਾਰਮ (ਆਈਡੀਪੀ) ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਸੂਬਾ ਸਕੱਤਰ ਤਰਲੋਚਨ ਸਿੰਘ ਸੂਲਰਘਰਾਟ ਅਤੇ ਸੂਬਾ ਖਜ਼ਾਨਚੀ ਫਲਜੀਤ ਸਿੰਘ ਨੇ ਵੀ ਨਿਖੇਧੀ ਕੀਤੀ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਲਵਿੰਦਰ ਸਿੰਘ ਮਾਲੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

Advertisement

Advertisement