For the best experience, open
https://m.punjabitribuneonline.com
on your mobile browser.
Advertisement

ਖਨੌਰੀ ਬਾਰਡਰ ’ਤੇ ਸਟੇਜ ਤੋਂ ਪੱਤਰਕਾਰਾਂ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦਾ ਵਿਰੋਧ

08:43 AM Apr 04, 2024 IST
ਖਨੌਰੀ ਬਾਰਡਰ ’ਤੇ ਸਟੇਜ ਤੋਂ ਪੱਤਰਕਾਰਾਂ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦਾ ਵਿਰੋਧ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਖਨੌਰੀ, 3 ਅਪਰੈਲ
ਇੱਥੇ ਖਨੌਰੀ ਇਲਾਕੇ ਦੇ ਸਮੂਹ ਪੱਤਰਕਾਰਾਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਪਿਛਲੇ ਦਿਨੀਂ ਖਨੌਰੀ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵੱਲੋਂ ਲਗਾਈ ਗਈ ਸਟੇਜ ਤੋਂ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬੁਲਾਰੇ ਵੱਲੋਂ ਪੱਤਰਕਾਰਾਂ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿੰਦਾ ਕਰਦਿਆਂ ਇਸ ਪ੍ਰਤੀ ਰੋਸ ਪ੍ਰਗਟਾਇਆ ਗਿਆ। ਜ਼ਿਕਰਯੋਗ ਹੈ ਕਿ 13 ਫਰਵਰੀ ਤੋਂ ਖਨੌਰੀ ਸਰਹੱਦ ’ਤੇ ਕਿਸਾਨਾਂ ਵੱਲੋਂ ਮੋਰਚਾ ਲਗਾਇਆ ਹੋਇਆ ਹੈ, ਉਦੋਂ ਤੋਂ ਪੱਤਰਕਾਰਾਂ ਵੱਲੋਂ ਧਰਨੇ ਦੀ ਹਰ ਕਵਰੇਜ ਸਬੰਧੀ ਅਖਬਾਰਾਂ, ਚੈਨਲਾਂ ਵਿੱਚ ਇਸ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ। ਹੁਣ ਪੱਤਰਕਾਰਾਂ ਪ੍ਰਤੀ ਵਰਤੀ ਸ਼ਬਦਾਵਲੀ ਕਾਰਨ ਸਾਰਾ ਪੱਤਰਕਾਰ ਭਾਈਚਾਰਾ ਇਸ ਪ੍ਰਤੀ ਰੋਸ ਪ੍ਰਗਟਾਅ ਰਿਹਾ ਹੈ।
ਪੱਤਰਕਾਰਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੇ ਪ੍ਰਮੁੱਖ ਆਗੂਆਂ ਦੇ ਧਿਆਨ ਵਿੱਚ ਇਹ ਸਾਰਾ ਮਾਮਲਾ ਲਿਆ ਦਿੱਤਾ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਵੱਲੋਂ 4 ਅਪਰੈਲ ਨੂੰ ਆਪਣੀ ਮੀਟਿੰਗ ਸੱਦੀ ਗਈ ਹੈ।
ਇਸ ਮੀਟਿੰਗ ਵਿੱਚ ਇਸ ਮਾਮਲੇ ਸਬੰਧੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
ਪੱਤਰਕਾਰਾਂ ਨੇ ਇਸ ਸਬੰਧੀ ਮੀਟਿੰਗ ਵਿੱਚ ਹਰਜੀਤ ਸਿੰਘ, ਰਾਜੇਸ਼ ਕੁਮਾਰ, ਮੇਵਾ ਪਵਾਰ, ਸਤਨਾਮ ਸਿੰਘ ਕੰਬੋਜ, ਬਲਵਿੰਦਰ ਸਿੰਘ ਥਿੰਦ, ਓਮ ਪ੍ਰਕਾਸ਼ ਮੁਆਲ, ਬਲਕਾਰ ਸਿੰਘ , ਬਲਵਿੰਦਰ ਸਿੰਘ ਕਾਹਨਗੜ੍ਹ, ਕੁਲਵੰਤ ਸਿੰਘ, ਬਲਦੇਵ ਸਿੰਘ ਮਹਿਰੋਕ, ਦਰਸ਼ਨ ਸਿੰਘ ਪਰਮਾਰ, ਕਰਮਵੀਰ ਸਿੰਘ ਅਰਨੋ, ਗਣੇਸ਼ ਚੰਦ ਕਾਂਸਲ, ਮੁਕੇਸ਼ ਗੁਪਤਾ, ਸ਼ਮਸ਼ੇਰ ਸਿੰਘ ਹੁੰਦਲ, ਬਹਾਦਰ ਸਿੰਘ ਵੜੈਚ, ਬਲਕਾਰ ਸਿੰਘ, ਸਤਨਾਮ ਸਿੰਘ ਛਾਬੜਾ ਸ਼ਾਮਲ ਹੋਏ।

Advertisement

Advertisement
Author Image

sukhwinder singh

View all posts

Advertisement
Advertisement
×