ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਟਾਰੀ ਤੇ ਭਕਨਾ ਦੇ ਸਿਹਤ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ’ਚ ਬਦਲਣ ਖ਼ਿਲਾਫ਼ ਪ੍ਰਦਰਸ਼ਨ

03:36 PM Jul 03, 2023 IST

ਦਿਲਬਾਗ ਸਿੰਘ ਗਿੱਲ
ਅਟਾਰੀ, 3 ਜੁਲਾਈ
ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਨੇ ਪਿੰਡ ਭਕਨਾ ਵਿੱਚ ਚੱਲ ਰਹੇ ਬਾਬਾ ਸੋਹਣ ਸਿੰਘ ਭਕਨਾ ਰੂਰਲ ਹੈਲਥ ਸੈਂਟਰ ਅਤੇ ਅਟਾਰੀ ਸਥਿਤ ਮੁੱਢਲਾ ਸਿਹਤ ਕੇਂਦਰ ਨੂੰ ਮੁਹੱਲਾ ਕਲੀਨਿਕ ਵਿੱਚ ਬਦਲਣ ਖਿਲਾਫ਼ ਅਟਾਰੀ ਹਸਪਤਾਲ ਵਿੱਚ ਵਿਰੋਧ ਕੀਤਾ। ਇਸ ਮੌਕੇ ਆਗੂ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਦੋਵੇਂ ਹਸਪਤਾਲ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਹਨ ਅਤੇ ਚਾਰ ਦਰਜਨ ਪਿੰਡਾਂ ਨੂੰ ਸਿਹਤ ਸਹੂਲਤਾਂ ਦੇ ਰਹੇ ਹਨ। ਇਨ੍ਹਾਂ ਦਾ ਸਟਾਫ਼ ਜਿਸ ਵਿੱਚ ਡਾਕਟਰ, ਨਰਸਾਂ, ਫਾਰਮਾਸਿਸਟ, ਲੈਬ ਟੈਕਨੀਸ਼ੀਅਨ ਤੇ ਦਰਜਾਚਾਰ ਨੂੰ ਬਦਲ ਕੇ ਸ਼ਹਿਰੀ ਹਸਪਤਾਲਾਂ ਵਿੱਚ ਭੇਜਿਆ ਜਾ ਰਿਹਾ ਹੈ। ਗਰੀਬ, ਕਿਸਾਨ ਤੇ ਮਜ਼ਦੂਰ, ਜੋ ਨਿੱਜੀ ਹਸਪਤਾਲਾਂ ਦਾ ਖ਼ਰਚਾ ਨਹੀਂ ਦੇ ਸਕਦੇ, ਨੂੰ ਹੁਣ ਸ਼ਹਿਰਾਂ ਵਿੱਚ ਜਾਣਾ ਪਵੇਗਾ। ੳੁਨ੍ਹਾਂ ਮੰਗ ਕੀਤੀ ਕਿ ਇਤਿਹਾਸਕ ਯੋਧਿਆਂ ਦੇ ਨਾਂ ’ਤੇ ਬਣੇ ਇਨ੍ਹਾਂ ਹਸਪਤਾਲਾਂ ਨੂੰ ਇੱਥੇ ਹੀ ਰਹਿਣ ਦਿੱਤੇ ਜਾਣ ਤੇ ਉਨ੍ਹਾਂ ਵਿੱਚ ਲੋੜੀਂਦਾ ਸਟਾਫ਼ ਪੂਰਾ ਕੀਤਾ ਜਾਵੇ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਐੱਸਡੀਐਮ ਅੰਮ੍ਰਿਤਸਰ-2 ਹਰਪ੍ਰੀਤ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ-ਪੱਤਰ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਨੂੰ ਮੰਗ-ਪੱਤਰ ਰਾਹੀਂ ਹਫ਼ਤੇ ਤੱਕ ਦਾ ਅਲਟੀਮੇਟਮ ਦਿੱਤਾ ਕਿ ਜੇ ਇਹ ਅਟਾਰੀ ਤੇ ਭਕਨਾ ਕਲਾਂ ’ਚ ਮੁਹੱਲਾ ਕਲਨਿਕਾਂ ਬਣਾਉਣ ਦਾ ਫੈਸਲਾ ਨਾ ਬਦਲਿਆ ਗਿਆ ਤਾਂ 12 ਜੁਲਾਈ ਨੂੰ ਅਟਾਰੀ ਚੌਕ ਵਿੱਚ ਆਵਾਜਾਈ ਰੋਕ ਕੇ ਪੱਕਾ ਧਰਨਾ ਦਿੱਤਾ ਜਾਵੇਗਾ। ਅੱਜ ਦੇ ਇਸ ਇਕੱਠ ਨੂੰ ਨਿਰਮਲ ਸਿੰਘ ਮੋਦੇ, ਬਲਦੇਵ ਸਿੰਘ ਧਾਰੀਵਾਲ, ਸ਼ਰਨਜੀਤ ਸਿੰਘ ਧਨੋਏ, ਮਹਿੰਦਰ ਸਿੰਘ ਰਤਨ, ਬਾਬਾ ਅਰਜਨ ਸਿੰਘ, ਸੁੱਖ ਲਾਹੌਰੀਮੱਲ ਅਤੇ ਬਾਬਾ ਸ਼ਮਸੇਰ ਸਿੰਘ ਕੋਹਰੀ ਨੇ ਸੰਬੋਧਨ ਕੀਤਾ।

Advertisement

Advertisement
Tags :
ਅਟਾਰੀਸਿਹਤਕਲੀਨਿਕਾਂਕੇਂਦਰਾਂਖ਼ਿਲਾਫ਼ਪ੍ਰਦਰਸ਼ਨਬਦਲਣਭਕਨਾਮੁਹੱਲਾ
Advertisement