ਸੀਈਟੀ ਪ੍ਰੀਖਿਆਵਾਂ ਦੇ ਨਿਯਮ ਬਦਲਣ ਖ਼ਿਲਾਫ਼ ਮੁਜ਼ਹਰਾ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 28 ਜੂਨ
ਹਰਿਆਣਾ ਸਰਕਾਰ ਵੱਲੋਂ ਸੀਈਟੀ (ਸਾਂਝੀ ਯੋਗਤਾ ਪ੍ਰੀਖਿਆ) ਦੀਆਂ ਪ੍ਰੀਖਿਆਵਾਂ ‘ਚ ਪ੍ਰੀਖਿਆਰਥੀਆਂ ਦੇ ਬੈਠਣ ਦੇ ਨਿਯਮਾਂ ‘ਚ ਤਬਦੀਲੀ ਕੀਤੇ ਜਾਣ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਵੱਲੋਂ ਮਿਨੀ ਸਕੱਤਰੇਤ ਦੇ ਅੱਗੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੈਪੀ ਰਾਣੀਆਂ, ਜ਼ਿਲ੍ਹਾ ਸਕੱਤਰ ਸ਼ਾਮ ਲਾਲ ਮਹਿਤਾ ਅਤੇ ਹੰਸ ਰਾਜ ਸਾਮਾ ਨੇ ਸਾਂਝੇ ਤੌਰ ‘ਤੇ ਕੀਤੀ। ਮਿਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਵਰਿੰਦਰ ਕੁਮਾਰ ਤੇ ਕੁਲਦੀਪ ਗਦਰਾਨਾ ਐਡਵੋਕੇਟ ਨੇ ਕਿਹਾ ਕਿ ਹਰਿਆਣਾ ਸਰਕਾਰ ਸੀਈਟੀ ਦੀਆਂ ਪ੍ਰੀਖਿਆਵਾਂ ‘ਚ ਪ੍ਰੀਖਿਆਰਥੀਆਂ ਦੇ ਬੈਠਣ ਦੇ ਨਿਯਮ ਨੂੰ ਬਦਲ ਕੇ ਦਸ ਗੁਣਾ ਤੋਂ ਘਟਾ ਕੇ ਚਾਰ ਗੁਣਾ ਕਰਨ ਦਾ ਫੈਸਲਾ ਕਰ ਰਹੀ ਹੈ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਵਿਤਾ ਨਾਗਰ, ਹਰਬੰਦ ਲਾਲ, ਅਨਿਲ ਚੰਦੇਲ ਤੇ ਵਿਜੈ ਮੋਂਗਾ ਆਦਿ ਮੌਜੂਦ ਸਨ।